ਪੱਤਰ ਪ੍ਰੇਰਕ, ਰਾਹੋਂ : ਨਗਰ ਕੌਂਸਲ ਰਾਹੋਂ ਨੇ ਪਾਣੀ ਦੀ ਬਰਬਾਦੀ ਕਰਨ ਵਾਲੇ ਦੋ ਘਰਾਂ ਤੋਂ ਦੋ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਹੈ।¢ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮਪਾਲ ਨੇ ਦੱਸਿਆ ਕਿ ਕੌਂਸਲ ਦੇ ਇੰਸਪੈਕਟਰ ਅਕਸ਼ੇ ਪਾਠਕ ਦੀ ਅਗਵਾਈ 'ਚ ਟੀਮ ਨੇ ਵੱਖ-ਵੱਖ ਮੁਹੱਲਿਆਂ 'ਚ ਚੈਕਿੰਗ ਕੀਤੀ।¢ਚੈਕਿੰਗ ਦੌਰਾਨ ਦੋ ਘਰਾਂ 'ਚ ਪਾਣੀ ਦੀ ਬਰਬਾਦੀ ਹੋ ਰਹੀ ਸੀ।¢ਪਾਣੀ ਦੀ ਟੂਟੀ ਚੱਲ ਰਹੀ ਸੀ ਜਿਸਦਾ ਇਸਤੇਮਾਲ ਨਹੀਂ ਹੋ ਰਿਹਾ ਸੀ। ਦੂਸਰੇ ਘਰ 'ਚ ਟੂਟੀ ਹੀ ਨਹੀਂ ਲਗਾਈ ਸੀ। ਇਨ੍ਹਾਂ ਦੋਵਾਂ ਘਰਾਂ ਤੋਂ ਇਕ-ਇਕ ਹਜ਼ਾਰ ਜੁਰਮਾਨਾ ਵਸੂਲ ਕੀਤਾ ਗਿਆ।¢ਇਸ ਮੌਕੇ ਇੰਸਪੈਕਟਰ ਅਕਸ਼ੇ ਪਾਠਕ ਨੇ ਕਿਹਾ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਇਸ ਤਰ੍ਹਾਂ ਦਾ ਮੁਹਿੰਮ ਅੱਗੇ ਵੀ ਜਾਰੀ ਰਹੇਗਾ।¢ਇਸ ਮੌਕੇ ਤੇ ਧਰਮਪਾਲ, ਰਾਜ ਕੁਮਾਰ, ਰਘੁਵਿੰਦਰ ਸਿੰਘ, ਹਰਮੇਸ਼ ਕੁਮਾਰ, ਮਨਪ੫ੀਤ ਕੁਮਾਰ, ਹਰਜੀਤ ਕੁਮਾਰ ਅਤੇ ਬਲਦੇਵ ਸਿੰਘ ਆਦਿ ਮੌਜੂਦ ਸਨ।
29 ਐਨਐਸਆਰ 104ਪੀ— ਰਾਹੋਂ ਦੇ ਮੁਹੱਲਾ ਸਰਹੰਦੀਆਂ 'ਚ ਬਰਬਾਦ ਹੋ ਰਹੇ ਪਾਣੀ ਵਾਲੇ ਘਰਾਂ ਨੰੂ ਜੁਰਮਾਨਾ ਕਰਦੇ ਹੋਏ ਨਗਰ ਕੌਂਸਲ ਕਰਮਚਾਰੀ। ਪੰਜਾਬੀ ਜਾਗਰਣ