ਹਾਕਮ ਸਿੰਘ ਧਾਲੀਵਾਲ, ਰਾਏਕੋਟ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਬਲਾਕ ਰਾਏਕੋਟ ਦੇ ਪਿੰਡ ਭੈਣੀ ਬੜਿੰਗਾਂ ਵਿਖੇ ਬਾਲ ਵਿਕਾਸ ਪ੫ਾਜੈਕਟ ਅਫਸਰ ਰਾਏਕੋਟ ਸਤਿੰਦਰ ਕੌਰ ਦੀ ਨਿਗਰਾਨੀ ਹੇਠ ਮਨਾਏ ਜਾ ਰਹੇ ਪੋਸ਼ਟਿਕ ਖੁਰਾਕ ਵਿਸ਼ੇ ਸਬੰਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ 'ਚ ਪੁੱਜੇ ਸੀਡੀਪੀਓ ਰਾਏਕੋਟ ਸਤਿੰਦਰ ਕੌਰ ਵੱਲੋਂ ਪਿੰਡ ਦੀਆਂ ਅੌਰਤਾਂ ਨੂੰ ਪੂਰਨ ਪੋਸ਼ਟਿਕ ਆਹਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਨੂੰ ਆਪਣੇ ਭੋਜਨ 'ਚ ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਦੁੱਧ ਤੇ ਦੁੱਧ ਤੋਂ ਬਣੀਆ ਵਸਤਾਂ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਦਾਲਾਂ ਤੇ ਛੋਲਿਆਂ ਨੂੰ ਪੁੰਗਾਰ ਕੇ ਖਾਣਾ ਚਾਹੀਦਾ ਹੈ। ਇਸ ਸੈਮੀਨਾਰ 'ਚ ਪਿੰਡ ਦੀਆਂ ਮਹਿਲਾ ਪੰਚਾਂ, ਸਵੈ ਸਹਾਇਤਾ ਗਰੁੱਪ ਦੇ ਮੈਂਬਰ, ਗਰਭਵਤੀ ਅੌਰਤਾਂ, ਦੁੱਧ ਪਿਆਓ ਮਾਵਾਂ, 3 ਤੋਂ 6 ਸਾਲ ਦੇ ਬੱਚਿਆਂ ਦੀਆਂ ਮਾਵਾਂ ਤੇ ਏਐੱਨਐੱਮ ਨੇ ਹਿੱਸਾ ਲਿਆ। ਇਸ ਮੌਕੇ ਸੁਪਰਵਾਈਜ਼ਰ ਪਿ੫ਤਪਾਲ ਕੌਰ, ਅਰਜਿੰਦਰ ਸਿੰਘ ਤੇ ਪਿੰਡ ਦੀਆਂ ਅੌਰਤਾਂ ਹਾਜ਼ਰ ਸਨ।