ਗਗਨਦੀਪ ਰਤਨ, ਲੁਧਿਆਣਾ : ਭਾਵੇਂ ਪੁਲਸ ਤੇ ਪ੍ਰਸ਼ਾਸਨ ਨੇ ਚਾਈਨਾ ਡੋਰ ਸਟੋਰ ਕਰਨ, ਵੇਚਣ ਤੇ ਇਸਤੇਮਾਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਵਿਰੋਧ ਵਿਚ ਸਮਾਜ ਸੇਵੀ ਸੰਸਥਾਵਾਂ ਵੀ ਇਕਜੁਟ ਹੋਣ ਲੱਗੀਆਂ ਹਨ। ਪਰ ਆਪਣੀ ਹੀ ਧੁਨ 'ਚ ਲੱਗੇ ਡੋਰ ਕਾਰੋਬਾਰੀ ਉਨ੍ਹਾਂ ਤੋਂ ਦੋ ਕਦਮ ਅੱਗੇ ਨਿਕਲ ਗਏ ਹਨ। ਪਹਿਲਾਂ ਜਿੱਥੇ ਚੌਕਸੀ ਦੇ ਮੱਦੇਨਜ਼ਰ ਫੋਨ 'ਤੇ ਹੋਮ ਡਲਿਵਰੀ ਉਪਲਬਧ ਕਰਵਾਈ ਜਾ ਰਹੀ ਸੀ, ਉਥੇ ਇਸ ਵਾਰ ਕਾਰੋਬਾਰ ਨੂੰ ਗਤੀ ਦੇਣ ਤੇ ਪੁਲਸ ਤੋਂ ਬਚਣ ਲਈ ਕਾਰੋਬਾਰੀਆਂ ਨੇ ਆਨਲਾਈਨ ਬੁਕਿੰਗ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਜਿਸ 'ਤੇ ਬੁਕਿੰਗ ਕਰਵਾਉਣ ਦੇ ਕੁਝ ਹੀ ਸਮੇਂ ਬਾਅਦ ਹੋਮ ਡਲਿਵਰੀ ਵੀ ਦਿੱਤੀ ਜਾ ਰਹੀ ਹੈ।
ਵਟਸ ਐਪ ਤੇ ਫੇਸਬੁੱਕ 'ਤੇ ਸ਼ੁਰੂ ਹੋਈ ਡਿਮਾਂਡ
ਹੈਰਾਨੀ ਦੀ ਗੱਲ ਹੈ ਕਿ ਪੁਲਸ ਦੀ ਸਖ਼ਤੀ ਤੋਂ ਬਾਅਦ ਵੀ ਚਾਈਨਾ ਡੋਰ ਦੇ ਇਹ ਸਪਲਾਇਰ ਬਾਜ਼ ਨਹੀਂ ਆ ਰਹੇ ਹਨ। ਪੁਲਸ ਤੋਂ ਬਚਣ ਲਈ ਚਾਈਨਾ ਡੋਰ ਦੀ ਸਪਲਾਈ ਲਈ ਇਨ੍ਹਾਂ ਕਾਰੋਬਾਰੀਆਂ ਨੇ ਵਟਸ ਐਪ ਤੇ ਫੇਸਬੁੱਕ 'ਤੇ ਆਪਣੇ ਗਰੁੱਪ ਤੇ ਪੇਜ ਬਣਾ ਲਏ ਹਨ। ਜਿਸ 'ਤੇ ਦੁਕਾਨਦਾਰਾਂ ਨੇ ਆਪਣੇ ਪੱਕੇ ਗਾਹਕਾਂ ਤੇ ਸਪਲਾਇਰਾਂ ਨੂੰ ਪਾ ਦਿੱਤਾ ਹੈ। ਕਦੋਂ, ਕਿਵੇਂ ਅਤੇ ਕਿੰਨੀ ਡੋਰ ਚਾਹੀਦੀ ਹੈ, ਸਾਰੀ ਗੱਲ ਸਿਰਫ ਵਟਸ ਐਪ ਜਾਂ ਫਿਰ ਫੇਸਬੁੱਕ 'ਤੇ ਹੋ ਰਹੀ ਹੈ ਤਾਂ ਕਿ ਪੁਲਸ ਅਧਿਕਾਰੀਆਂ ਦੀ ਨਜ਼ਰ ਤੋਂ ਬਚ ਸਕਣ। ਇਸ ਨੂੰ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਨਾਲ ਪੁਲਸ ਨੂੰ ਇਨ੍ਹਾਂ ਸਪਲਾਇਰਾਂ ਦੇ ਬਾਰੇ ਵਿਚ ਪਤਾ ਲਗਾ ਪਾਉਣਾ ਕਾਫੀ ਮੁਸ਼ਕਲ ਹੋਵੇਗਾ।
ਨਾ ਦੁਕਾਨ ਨਾ ਗੁਦਾਮ, ਹੁਣ ਘਰ 'ਚ ਸਪਲਾਈ
;ਪੁਲਸ ਦੀਆਂ ਨਜ਼ਰਾਂ ਵਿਚ ਪਾਕਿ-ਸਾਫ਼ ਬਣਨ ਲਈ ਇਨ੍ਹਾਂ ਸਪਲਾਇਰਾਂ ਨੇ ਡੋਰ ਡਲਿਵਰੀ ਹੁਣ ਨਾ ਤਾਂ ਆਪਣੀ ਦੁਕਾਨ ਵਿਚ ਕਰਵਾ ਰਹੇ ਹਨ ਅਤੇ ਨਾ ਹੀ ਗੁਦਾਮ 'ਚ। ਹੁਣ ਆਨਲਾਈਨ ਮਾਲ ਦਾ ਆਰਡਰ ਲੈਣ ਤੋਂ ਬਾਅਦ ਸਪਲਾਈ ਸਿੱਧੀ ਦੁਕਾਨਦਾਰ ਦੇ ਘਰ ਜਾ ਰਹੀ ਹੈ। ਕਿਉਂਕਿ ਇਹ ਡੋਰ ਸਿਰਫ ਉਨ੍ਹਾਂ ਹੀ ਲੋਕਾਂ ਨੂੰ ਮਿਲ ਰਹੀ ਹੈ ਜਿਹੜੇ ਗਰੁੱਪ ਦੇ ਮੈਂਬਰ ਜਾਂ ਫਿਰ ਜਿਹੜੇ ਕਿ ਉਨ੍ਹਾਂ ਦੀ ਯਕੀਨ ਲਾਇਕ ਹਨ। ਇਹੀ ਨਹੀਂ ਡੋਰ ਦੀ ਸਪਲਾਈ 1,2 ਜਾਂ 10 ਗੱਟੂ ਨਹੀਂ ਬਲਕਿ ਉਨ੍ਹਾਂ ਨੂੰ ਵੱਡਾ ਲਾਟ ਚੁੱਕਣਾ ਹੋਵੇਗਾ।