ਵੀਰਪਾਲ ਭਗਤਾ, ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਮੰਡਲ ਭਗਤਾ ਭਾਈ ਦੀ ਮੀਟਿੰਗ ਸਥਾਨਕ ਸ਼ਹਿਰ ਦੇ ਗੀਤਾ ਭਵਨ ਵਿਖੇ ਗੁਰਬਿੰਦਰ ਸਿੰਘ ਭਗਤਾ ਜ਼ਿਲ੍ਹਾ ਪ੫ਧਾਨ ਭਾਜਪਾ (ਦਿਹਾਤੀ) ਬਿਠੰਡਾ ਦੀ ਪ੫ਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਭਾਜਪਾ ਆਗੂ ਅਤੇ ਭਾਰਤ ਦੇ ਸਾਬਕਾ ਪ੫ਧਾਨ ਮੰਤਰੀ ਸ੫ੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੀ ਖੁਸ਼ੀ 'ਚ ਲੱਡੂ ਵੰਡੇ ਗਏ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਬਿੰਦਰ ਸਿੰਘ ਭਗਤਾ ਨੇ ਵਾਜਪਾਈ ਸਰਕਾਰ ਦੇ ਕਾਰਜਕਾਲ ਦੀ ਪ੫ਸੰਸਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਭਾਰਤ ਦੇ ਸਰਬਪੱਖੀ ਵਿਕਾਸ ਲਈ ਅਹਿਮ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਮੇਜਰ ਸਿੰਘ ਰਾਮਪੁਰਾ ਜਿਲ੍ਹਾ ਜਨਰਲ ਸਕੱਤਰ, ਸੁਖਜੀਤ ਕੌਰ ਭੱਠਲ ਸੂਬਾ ਮੀਤ ਪ੫ਧਾਨ ਮਹਿਲਾ ਵਿੰਗ, ਕਨਤੇਜ ਸਿੰਘ ਮੋੜ ਪ੫ਧਾਨ ਯੂਵਾ ਮੋਰਚਾ ਬਿਠੰਡਾ, ਕਸਮੀਰ ਸਿੰਘ ਮਾਨ ਪ੫ਧਾਨ ਕਿਸਾਨ ਮੋਰਚਾ ਬਿਠੰਡਾ, ਗੁਰਬਖਸ ਸਿੰਘ ਭਗਤਾ ਪ੫ਧਾਨ ਮੰਡਲ ਭਗਤਾ, ਹਰਦੇਵ ਸਿੰਘ ਨਿੱਕਾ ਮੀਤ ਪ੫ਧਾਨ ਨਗਰ ਪੰਚਾਇਤ ਭਗਤਾ, ਮੱਖਣ ਬੱਲੋ ਰਾਮਪੁਰਾ, ਬਵਲੇਸ ਕੁਮਾਰ ਬੌਬੀ ਸੀਨੀਅਰ ਮੀਤ ਪ੫ਧਾਨ, ਜਗਸੀਰ ਸਿੰਘ ਪੱਪੂ ਸੀਨੀਅਰ ਆਗੁ, ਪਵਨ ਕੁਮਾਰ ਭਗਤਾ ਸੀਨੀਅਰ ਆਗੂ, ਬਾਦਲ ਸਿੰਘ ਭਗਤਾ ਕਿਸਾਨ ਆਗੂ, ਰਾਧੇ ਸਾਮ ਗੋਇਲ, ਪੰਮੀ ਸਰਸੇ ਵਾਲਾ, ਕੇਵਲ ਭਗਤਾ, ਮਹਿੰਦਰ ਸਿੰਘ ਸ਼ਾਹੀ, ਵਿਵੇਕ ਰਾਮਪੁਰਾ, ਸਤਪਾਲ ਸਿੰਘ ਭੂੰਦੜ, ਸੁਖਮੰਦਰ ਸਿੰਘ ਭਾਈਰੂਪਾ, ਮਹਿੰਦਰ ਸਿੰਘ ਘੁੰਮਣ, ਬਾਬੂ ਸਿੰਘ ਰੋਮਾਣਾ, ਗੁਰਦੇਵ ਸਿੰਘ ਪੱਪੂ ਆਦਿ ਹਾਜਿਰ ਸਨ।