ਆਈਐਸ ਚਾਹਲ, ਕਪੂਰਥਲਾ
ਰਾਇਲ ਸਪੋਰਟਸ ਕਲੱਬ ਵੱਲੋਂ ਸਮੂਹ ਪਿੰਡ ਵਾਸੀਆਂ ਤੇ ਪ੫ਵਾਸੀ ਵੀਰਾਂ ਦੇ ਸਹਿਯੋਗ ਨਾਲ ਸਵ ਰਜਿੰਦਰ ਕੁਮਾਰ ਪੱਡਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ 43ਵਾਂ ਸਾਲਾਨਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ 'ਚ ਸ਼ੁਰੂ ਹੋਇਆ। ਖੇਡ ਮੇਲੇ ਦਾ ਰਸਮੀ ਉਦਘਾਟਨ ਪ੫ਵਾਸੀ ਭਾਰਤੀ ਊਧਮ ਸਿੰਘ ਸੰਧਾ ਵੱਲੋਂ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਨੌਜਵਾਨਾਂ ਨੂੰ ਨੈਤਿਕ ਕਦਮਾਂ ਕੀਮਤਾਂ ਦੇ ਧਾਰਨੀ ਬਣਨ ਦੀ ਪ੫ੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਆਪਣੀ ਸਰੀਰਕ ਤੰਦਰੁਸਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਰਾਇਲ ਸਪੋਰਟਸ ਕਲੱਬ ਡਡਵਿੰਡੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ। ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੫ਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਖੇਡ ਮੇਲੇ ਦੇ ਪਹਿਲੇ ਦਿਨ ਹੋਏ ਮੈਚਾਂ ਵਿਚ ਡਡਵਿੰਡੀ, ਅੌਜਲਾ, ਤੋਗਾਂਵਾਲ, ਮੋਠਾਂਵਾਲ ਦੀਆਂ ਟੀਮਾਂ ਕਬੱਡੀ ਦੇ 70 ਕਿਲੋ ਭਾਰ ਵਰਗ ਦੇ ਮੈਚਾਂ 'ਚ ਵਿਰੋਧੀ ਟੀਮਾਂ ਨੂੰ ਹਰਾ ਕੇ ਜੇਤੂ ਬਣੀਆਂ। ਫੁੱਟਬਾਲ ਓਪਨ ਦੇ ਪਹਿਲੇ ਮੁਕਾਬਲੇ 'ਚ ਸਮਸਤਪੁਰ ਤੇ ਖੱਖ ਦੀਆਂ ਟੀਮਾਂ ਵਿਚਕਾਰ ਮੈਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੇ ਦੂਸਰੇ ਦਿਨ ਪੰਜਾਬ ਦੀਆਂ ਅੱਠ ਨਾਮਵਾਰ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡ ਮੇਲੇ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਕਰਨਗੇ। ਇਸ ਮੌਕੇ 'ਤੇ ਪ੫ਧਾਨ ਰਣਧੀਰ ਸਿੰਘ ਧੀਰਾ, ਉਪ ਪ੫ਧਾਨ ਕੁਲਦੀਪ ਸਿੰਘ, ਮਹਿੰਦਰ ਸਿੰਘ ਖਜ਼ਾਨਚੀ, ਰਾਜਬਹਾਦਰ ਸਿੰਘ, ਸਮਿੱਤਰ ਸਿੰਘ ਕਬੱਡੀ ਕੋਚ, ਰੌਸ਼ਨ ਲਾਲ, ਰਾਮੇਸ਼ ਡਡਵਿੰਡੀ, ਦਲਵਿੰਦਰ ਲਾਡੀ, ਸੁਖਵਿੰਦਰ ਸ਼ਿੰਦਾ, ਬਲਵਿੰਦਰ ਡਡਵਿੰਡੀ, ਕਰਮਵੀਰ ਸਿੰਘ ਕੇਬੀ, ਕਮਲਜੀਤ ਸਿੰਘ ਬੱਬੂ, ਬਹਾਦਰ ਸਿੰਘ ਖਿੰਡਾ, ਪੂਰਨ ਸਿੰਘ ਸੰਧਾ, ਸੁੱਚਾ ਸਿੰਘ, ਸ਼ਿੰਦਰਪਾਲ ਸਾਬਕਾ ਸਰਪੰਚ ਡਡਵਿੰਡੀ, ਮਲਕੀਤ ਸਿੰਘ ਨੰਬਰਦਾਰ, ਪੂਰਨ ਸਿੰਘ, ਮੋਹਨ ਸਿੰਘ ਖਿੰਡਾ, ਰਾਜਨ ਫੁੱਟਬਾਲ ਖਿਡਾਰੀ, ਜਗਦੇਵ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ ਦੇਬਾ, ਹੁਸਨ ਲਾਲ, ਬਲਵੰਤ ਸਿੰਘ ਪੱਪੂ, ਸੋਨੀ ਕਬੱਡੀ ਕੋਚ, ਰਣਜੀਤ ਸਿੰਘ, ਚਰਨਜੀਤ ਸਿੰਘ, ਸਮਨਦੀਪ ਸਿੰਘ, ਸੁਰਿੰਦਰ ਭਿੰਡਰ, ਬਲਵਿੰਦਰ ਸਿੰਘ ਸੰਧਾ, ਜੋਬਨ, ਚਰਨਜੀਤ ਲਾਲ, ਬੰਤਾ ਸਿੰਘ ਆਦਿ ਹਾਜ਼ਰ ਸਨ। ਕਬੱਡੀ ਮੈਚਾਂ ਦੀ ਕਮੈਂਟਰੀ ਗੋਪੀ ਥਿਗਲੀ ਨੇ ਕੀਤੀ।