ਅਮਰਜੀਤ ਸਿੰਘ ਜੀਤ ਅਸ਼ੋਕ ਕੁਮਾਰ ਜੰਡੂ ਸਿੰਘਾ/ਪਤਾਰਾ : ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਵਿੱਚ ਸ਼ਹੀਦੀ ਹਫਤਾ ਮਨਾਇਆ ਗਿਆ। ਜਿਨ੍ਹਾਂ ਸ਼ਹੀਦਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤਕ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਨਾਂ ਦੀ ਯਾਦ ਵਿੱਚ ਇਹ ਸਮਾਗਮ ਭਾਈ ਗੁਰਦੇਵ ਸਿੰਘ ਦੀ ਦੇਖਰੇਖ ਹੇਠ ਸੰਗਤਾਂ ਵੱਲੋਂ ਕਰਵਾਏ ਗਏ। ਜਾਣਕਾਰੀ ਮੁਤਾਬਕ 21 ਤੋਂ 25 ਤਰੀਕ ਤਕ ਹੁਸ਼ਿਆਰਪੁਰ ਵੱਲ ਜਾਂਦੇ ਰਾਹਗੀਰਾਂ ਲਈ ਚਾਹ ਦੇ ਲੰਗਰ, ਪਾਣੀ ਵਾਲੀ ਟੈਂਕੀ ਨਜ਼ਦੀਕ ਜੰਡੂ ਸਿੰਘਾ ਵਿਖੇ ਲਗਾਏ ਗਏ, ਅਤੇ 25 ਦਸੰਬਰ ਨੂੰ ਅਖੰਡ ਪਾਠ ਦੇ ਭੋਗ ਅਰੰਭ ਕੀਤੇ ਗਏ, 26 ਦਸੰਬਰ ਨੂੰ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਸਰਪ੍ਰਸਤੀ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸਨੇ ਸਾਰੇ ਨਗਰ ਦੀਆਂ ਵੱਖ-ਵੱਖ ਪੱਟੀਆਂ ਦੀ ਪਰਿਕਰਮਾ ਕੀਤੀ। ਇਸ ਦੌਰਾਨ ਸੇਵਾਦਾਰਾਂ ਅਤੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕਰਦੇ ਹੋਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸੰਗਤਾਂ ਵੱਲੋਂ ਸੁੰਦਰ ਰੁਮਾਲੇ ਭੇਟ ਕੀਤੇ ਗਏ। ਇਸ ਮੌਕੇ 'ਤੇ ਸੰਗਤਾਂ ਗੁਰੂ ਜੱਸ ਗਾਇਨ ਕਰ ਰਹੀਆਂ ਸਨ। ਅੱਜ 27 ਦਸੰਬਰ ਨੂੰ ਕਰਵਾਏ ਸਮਾਗਮ ਦੌਰਾਨ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਗੁ.ਪੰਜ ਤੀਰਥ ਸਾਹਿਬ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਬਲਵੀਰ ਕੌਰ ਜਲੰਧਰ ਵਾਲੇ, ਬੀਬੀ ਹਰਸ਼ਰਨ ਕੌਰ-ਬੀਬੀ ਅਮਨਪ੍ਰੀਤ ਕੌਰ-ਬੀਬੀ ਰਾਜਵਿੰਦਰ ਕੌਰ ਵੱਲੋਂ ਕਵੀਸ਼ਰੀ, ਗਿਆਨੀ ਅਜੀਤ ਸਿੰਘ ਫਤਿਹਪੁਰੀ ਆਦਮਪੁਰ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ। ਇਸ ਮੌਕੇ 'ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਸ ਗੁਰੂ ਸਹਿਬਾਨਾਂ ਅੱਗੇ ਅਰਦਾਸ ਬੇਨਤੀ ਕਰਦਿਆਂ ਭਾਈ ਗੁਰਦੇਵ ਸਿੰਘ ਅਤੇ ਸੰਗਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ। ਇਸ ਮੌਕੇ ਸੁਰਜੀਤ ਸਿੰਘ ਰੀਹਲ, ਦੀਦਾਰ ਸਿੰਘ, ਅਮਰਜੀਤ ਸਿੰਘ ਸਹੋਤਾ, ਕੁਲਦੀਪ ਸਹੋਤਾ, ਸੁਖਵਿੰਦਰ ਸੋਨੂੰ, ਜਤਿੰਦਰ ਸਹੋਤਾ, ਰਣਜੀਤ ਸਿੰਘ, ਅਰਜੁਨ ਸਿੰਘ, ਰੁਪਿੰਦਰ ਲਾਡੀ, ਉਕਾਰ ਸਿੰਘ, ਪਰਮ ਰੀਹਲ, ਜਸਕਰਨ ਰੀਹਲ, ਅਤੇ ਸਮੂਹ ਬੀਬੀਆਂ ਨੇ ਅਥਾਹ ਸੇਵਾ ਕੀਤੀ।
↧