ਕੇਪਟਾਊਨ (ਏਜੰਸੀ) : ਆਲਰਾਊਂਡਰ ਬੇਨ ਸਟੋਕਸ ਨੇ ਐਤਵਾਰ ਨੂੰ ਟੈਸਟ ਕਿ੍ਰਕਟ ਵਿਚ ਸਭ ਤੋਂ ਤੇਜ਼ 250 ਦੌੜਾਂ ਬਣਾਈਆਂ। ਸਟੋਕਸ ਨੇ 258 ਦੌੜਾਂ ਬਣਾਈਆਂ ਜਦਕਿ ਬੇਰਸਟੋ ਨੇ ਅਜੇਤੂ 150 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਟੈਸਟ ਿਯਕਟ ਵਿਚ ਛੇਵੇਂ ਵਿਕਟ ਲਈ 399 ਦੌੜਾਂ ਦੀ ਭਾਈਵਾਲੀ ਕਰਕੇ ਨਵਾਂ ਰਿਕਾਰਡ ਬਣਾਇਆ। ਇਸ ਨਾਲ ਇੰਗਲੈਂਡ ਨੇ ਪਹਿਲੀ ਪਾਰੀ ਛੇ ਵਿਕਟਾਂ 'ਤੇ 629 ਦੌੜਾਂ ਬਣਾ ਕੇ ਐਲਾਨ ਦਿੱਤੀ। ਇਸ ਦੇ ਜਵਾਬ ਵਿਚ ਦੱਖਣੀ ਅਫ਼ਰੀਕਾ ਨੇ ਖੇਡ ਦੀ ਸਮਾਪਤੀ ਤਕ ਦੋ ਵਿਕਟਾਂ 'ਤੇ 141 ਦੌੜਾਂ ਬਣਾਈਆਂ ਹਨ। ਸਟੋਕਸ ਨੇ ਸਿਰਫ਼ 198 ਗੇਂਦਾਂ 'ਤੇ 258 ਦੌੜਾਂ ਬਣਾਈਆਂ। ਜਿਸ 'ਚ ਉਨ੍ਹਾਂ ਨੇ 30 ਚੌਕੇ ਅਤੇ 11 ਛੱਕੇ ਲਾਏ। ਉਨ੍ਹਾਂ ਨੇ ਸਭ ਤੋਂ ਤੇਜ਼ 250 ਦੌੜਾਂ ਦੇ ਵੀਰੇਂਦਰ ਸਹਿਵਾਗ (207 ਗੇਂਦਾਂ) ਦੇ ਰਿਕਾਰਡ ਨੂੰ ਤੋੜਿਆ।
↧