ਮਨੋਜ ਕੁਮਾਰ, ਧੂਰੀ : ਹਰ ਹਰ ਮਹਾਂਦੇਵ ਕਾਂਵੜ ਸੰਘ ਦੀ ਇਕ ਮੀਟਿੰਗ ਸਰਪ੍ਰਸਤ ਸੁਰਿੰਦਰ ਗੋਇਲ ਬਾਂਗਰੂ ਕੌਂਸਲਰ ਦੀ ਅਗਵਾਈ ਹੇਠ ਸਥਾਨਕ ਰਿਜੋਰਟ ਵਿਖੇ ਹੋਈ, ਜਿਸ 'ਚ ਸਭ ਤੋਂ ਪਹਿਲਾਂ ਪਠਾਨਕੋਟ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਨਵੇਂ ਅਹੁਦੇਦਾਰਾਂ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸੁਰਿੰਦਰ ਗੋਇਲ ਨੂੰ ਸਰਪ੍ਰਸਤ, ਅਵਨੀਸ਼ ਕੁਮਾਰ ਨੂੰ ਪ੍ਰਧਾਨ,ਅਸ਼ਵਨੀ ਸਿੰਗਲਾ ਨੂੰ ਚੇਅਰਮੈਨ, ਵਿਨੋਦ ਕੁਮਾਰ ਨੂੰ ਜਨਰਲ ਸਕੱਤਰ, ਮਨੋਜ ਕੁਮਾਰ ਨੂੰ ਪ੍ਰੈਸ ਸਕੱਤਰ, ਵਿੱਕੀ ਨੂੰ ਕੈਸ਼ੀਅਰ ਵਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਸੰਘ ਵੱਲੋਂ ਲੰਘੇ ਸਾਲ ਦੌਰਾਨ ਸੇਵਾਵਾਂ ਨਿਭਾ ਚੁੱਕੇ ਪ੍ਰਧਾਨ ਅਤੇ ਹੋਰ ਪੁਰਾਣੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ, ਆਸ਼ੀਸ਼ ਕੁਮਾਰ, ਸੰਜੇ, ਜਨਕਰਾਜ, ਅਮਿਤ, ਅਜੈ, ਸੰਦੀਪ, ਜੋਨੀ ਅਰੋੜਾ, ਪਿ੍ਰੰਸ ਭਾਰਦਵਾਜ, ਕਮਲਜੀਤ, ਜਤਿੰਦਰ ਤੇ ਹੋਰ ਵੀ ਹਾਜ਼ਰ ਸਨ।
↧