ਸੁਭਾਸ਼ ਸਿੰਗਲਾ, ਤਪਾ ਮੰਡੀ : ਅੱਗਰਵਾਲ ਧਰਮਸ਼ਾਲਾ 'ਚ ਹੈਪੀ ਕਲੱਬ ਵੱਲੋ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸਮਾਗਮ ਦੋਰਾਨ ਕਲੱਬ ਦੇ ਵਲੰਟੀਅਰਾਂ ਵੱਲੋਂ ਸਮਾਜ ਸੇਵੀ ਡਾ. ਵਿਜੈ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ ਸ਼ਮ੍ਹਾ ਰੋਸ਼ਨ ਕਰਕੇ ਕੈਂਪ ਦੀ ਸੁਰੂਆਤ ਕੀਤੀ। ਕੈਂਪ ਦੌਰਾਨ ਭਾਰੀ ਗਿਣਤੀ ਵਿਚ ਖੂਨਦਾਨ ਕਰਨ ਵਾਲੇ ਉਤਸ਼ਾਹਿਤ ਨੋਜਵਾਨਾਂ ਸਣੇ ਅੋਰਤਾਂ ਨੇ ਵੀ ਸਮੂਲੀਅਤ ਕੀਤੀ। ਇਸ ਸਬੰਧੀ ਕਲੱਬ ਦੇ ਪ੫ਧਾਨ ਸੁਰਿੰਦਰ ਮਿੱਤਲ, ਰਾਕੇਸ਼ ਬਾਂਸਲ ਸਰਗਰਮ ਮੈਂਬਰ, ਚੇਅਰਮੈਨ ਸੁਨੀਲ ਸੈਲੀ, ਜਨਰਲ ਸਕੱਤਰ ਦੀਪਕ ਗਰਗ ਅਤੇ ਖਜਾਨਚੀ ਰਾਕੇਸ਼ ਜਿੰਦਲ, ਡਾ ਸੇਠੀ ਬਾਂਸਲ, ਹਰਕੇਸ਼ ਕੁਮਾਰ ਨੇ ਸਾਂਝੇਂ ਤੋਰ 'ਤੇ ਦੱਸਿਆ ਕਿ ਕਲੱਬ ਨੇ ਹੁਣ ਤਕ 132 ਖੂਨਦਾਨ ਕਰਨ ਵਾਲਿਆਂ ਨੇ ਸਵੈ-ਇੱਛਾ ਦੇ ਨਾਲ ਖੂਨ ਦੇਣ ਲਈ ਆਪਣਾ ਨਾਂ ਨੋਟ ਕਰਵਾ ਕੇ ਪਰਚੀ ਲੈ ਲਈ ਹੈ, ਜਦਕਿ ਖੂਨਦਾਨੀਆ ਦਾ ਉਤਸ਼ਾਹ ਵੇਖ ਕੇ 200 ਯੂਨਿਟ ਤੱਕ ਟੀਚਾ ਪੁੱਜਣ ਦੀ ਆਸ ਹੈ। ਉਧਰ ਦਯਾਨੰਦ ਮੈਡੀਕਲ ਕਾਲੇਜ ਦੀ ਬਲੱਡ ਬੈਂਕ ਟੀਮ ਡਾ ਤਰੂਨ ਕੁਮਾਰ ਦੀ ਅਗਵਾਈ ਹੇਠ ਖੂਨ ਯੂਨਿਟ ਦੀ ਸੰਭਾਲ ਕਰ ਰਹੀ ਸੀ। ਕਲੱਬ ਵੱਲੋ ਖੂਨਦਾਨ ਕਰਨ ਵਾਲੇ ਵਿਅਕਤੀਆ ਨੂੰ ਸਨਮਾਨਿਤ ਪੱਤਰ ਦੇ ਨਾਲ ਖਾਣ ਪੀਣ ਲਈ ਤਰਲ ਪਦਾਰਥਾਂ ਸਣੇ ਫਲ ਫਰੂਟ ਵੀ ਦਿੱਤੇ ਜਾ ਰਹੇ ਸਨ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਵਿਚ ਕੁਲਵੰਤ ਸਿੰਘ ਬੋਘਾ, ਮਨੀਸ਼ਾ ਮਿੱਤਲ, ਦੀਪਕ ਕੁਮਾਰ ਆਦਿ ਵੀ ਹਾਜ਼ਰ ਸਨ।
↧