ਪੱਤਰ ਪ੫ੇਰਕ, ਗੁਰਦਾਸਪੁਰ : ਅੱਜ ਪਿੰਡ ਨਬੀਪੁਰ ਵਿਚ ਆਪ ਪਾਰਟੀ ਦੀ ਮੀਟਿੰਗ ਸਰਕਲ ਪ੫ਧਾਨ ਸੁਰਿੰਦਰ ਕੁਮਾਰ ਦੀ ਪ੫ਧਾਨਗੀ ਹੇਠ ਹੋਈ, ਜਿਸ ਵਿਚ 14 ਤਰੀਕ ਨੂੰ ਮੁਕਤਸਰ ਸਾਹਿਬ ਹੋਣ ਜਾ ਰਹੀ ਹੋਣੀ ਮਾਘੀ ਦੀ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਉਨ੍ਹਾਂ ਦੱਸਿਆ ਕਿ ਮਾਘੀ ਦੀ ਰੈਲੀ ਮੌਕੇ ਨਬੀਪੁਰ ਤੋਂ ਨੌਜਵਾਨ ਪੀੜੀ ਵੱਧ ਚੜ੍ਹ ਕੇ ਹਿਸਾ ਲੈਣਗੇ ਅਤੇ ਆਮ ਆਦਮੀ ਪਾਰਟੀ ਵਿਚ ਆਪਣੀ ਮੈਂਬਰਸ਼ਿਪ ਭਰਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਦੌਰਾਨ ਉਹ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੀਆਂ ਅੱਖਾਂ ਖੋਲ੍ਹ ਦੇਣਗੇ। ਇਸ ਮੋਕੇ ਲੇਬਰ ਯੂਨੀਅਨ ਦੇ ਪ੫ਧਾਨ ਸੁਰਿੰਦਰ ਕੁਮਾਰ , ਸੀਨਅਰ ਯੂਥ ਆਗੂ ਗੁਰਨਾਮ ਸਿੰਘ ਨਬੀਪੁਰ, ਸੁਸ਼ੀਲ ਮਸੀਹ, ਅਮਿਤ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਅਮਨਦੀਪ ਸਿੰਘ, ਪ੫ੇਮ ਲਾਲਾ, ਲੇਬਰ ਯੂਨੀਠਨ ਦੇ ਸਕੱਤਰ ਬਲਵਿੰਦਰ ਸਿੰਘ ਨੰਬਰਦਾਰ ਆਦਿ ਮੌਜੂਦ ਸਨ।
↧