-ਹਾਦਸੇ 'ਚ 25 ਬੱਚੇ ਜ਼ਖਮੀ
-ਜੀਪ ਨਾਲ ਟਕਰਾਉਣ 'ਤੇ ਡਰੇਨ 'ਚ ਡਿਗੀ ਵੈਨ
ਫੋਟੋ-6, 7, 8
ਜੇਐਨਐਨ, ਮਜੀਠਾ: ਇਥੋਂ 10 ਕਿਲੋਮੀਟਰ ਦੀ ਦੂਰੀ ਤੇ ਇੱਕ ਸਕੂਲ ਵੈਨ ਦੇ ਡਰੇਨ ਵਿੱਚ ਡਿੱਗਣ ਕਾਰਨ 4 ਬੱਚਿਆਂ ਦੀ ਮੌਤ ਅਤੇ ਕਰੀਬ 25 ਬੱਚਿਆਂ ਦੇ ਸਖਤ ਜ਼ਖਮੀ ਹੋਣ ਦਾ ਸਮਾਚਾਰ ਹੈ।
ਮੌਕੇ ਤਂੋ ਇਕੱਤਰ ਜਾਣਕਾਰੀ ਅਨੁਸਾਰ ਕੈਪਟਨ ਸਕੂਲ ਆਫ ਐਕਸੀਲੈਂਸ ਫਤਿਹਗੜ੍ਹ ਚੂੜੀਆਂ ਦੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਸਕੂਲ ਵੈਨ ਨੰਬਰ-ਡੀਡੀ-03/0139 ਜਿਸ ਨੂੰ ਕਿ ਦਲਬੀਰ ਸਿੰਘ ਚਲਾ ਰਿਹਾ ਸੀ ਹਲਕਾ ਮਜੀਠਾ ਦੇ ਪਿੰਡ ਭੋਮਾ, ਵਡਾਲਾ, ਵੀਰਮ ਆਦਿ ਤੋਂ ਬੱਚੇ ਲੈ ਕੇ ਅੱਜ ਸਵੇਰੇ ਸਕੂਲ ਵੱਲ ਜਾ ਰਹੀ ਸੀ ਕਿ ਪਿੰਡ ਠੱਠਾ ਦੇ ਨਜ਼ਦੀਕ ਇੱਕ ਡਰੇਨ ਦੇ ਪੁਲ 'ਤੇ ਸਕੂਲ ਵੈਨ ਸਾਹਮਣੇ ਤੋਂ ਆ ਰਹੀ ਇੱਕ ਜਿਪਸੀ ਨੰਬਰ-ਡੀਐਨਏ 4885 ਜਿਸ ਨੂੰ ਸੁਖਦੇਵ ਸਿੰਘ ਚਲਾ ਰਿਹਾ ਸੀ, 'ਚ ਵੱਜਣ ਨਾਲ ਸਕੂਲ ਵੈਨ ਡਰੇਨ ਦੇ ਐਂਗਲ ਤੋੜ ਕੇ ਡੂੰਘੀ ਡਰੇਨ ਵਿੱਚ ਜਾ ਡਿੱਗੀ ਜਿਸ ਨਾਲ ਬੱਸ ਵਿੱਚ ਸਵਾਰ ਤਿੰਨ ਬੱਚਿਆਂ ਦੀ ਮੌਕ 'ਤੇ ਹੀੇ ਮੌਤ ਹੋ ਗਈ ਅਤੇ ਇੱਕ ਨੇ ਹਸਪਤਾਲ ਜਾ ਕੇ ਦਮ ਤੋੜਿਆ। ਕਰੀਬ 25 ਬੱਚੇ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ। ਬਾਕੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮਰਨ ਵਾਲੇ ਤਿੰਨ ਬੱਚੇ ਜਸਪ੫ੀਤ ਸਿੰਘ (15), ਹਰਪਿ੍ਰਤਪਾਲ ਸਿੰਘ (10), ਹਰਕੀਰਤ ਸਿੰਘ (11) ਨਾਲ ਲੱਗਦੇ ਪਿੰਡ ਵਡਾਲਾ ਦੇ ਅਤੇ ਇੱਕ ਲੜਕੀ ਪਵਨਦੀਪ ਕੌਰ ਪਿੰਡ ਭੋਮਾ ਦੀ ਹੈ। ਇਨ੍ਹਾਂ ਵਿਚੋਂ ਦੋ ਇੱਕ ਹੀ ਘਰ ਦੇ ਸਨ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਪਿੰਡ ਵਿਚ ਪਹੁੰਚਣ 'ਤੇ ਪਿੰਡ ਵਿੱਚ ਸੋਗਮਈ ਮਾਹੌਲ ਹੋ ਗਿਆ। ਹਾਦਸੇ ਵਾਲੇ ਸਥਾਨ 'ਤੇ ਪੁੱਜੇ ਬਟਾਲਾ ਜ਼ਿਲ੍ਹੇ ਦੇ ਪੁਲਸ ਕਪਤਾਨ ਗੁਰਵਿੰਦਰਜੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਸਕੂਲ ਵੈਨ ਦੇ ਡਰਾਈਵਰ ਦੀ ਹਾਲਤ ਗੰੰਭੀਰ ਹੈ। ਕੈਪਟਨ ਸਕੂਲ ਦੇ ਮਾਲਕ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਮੋਟਰ ਵਹੀਕਲ ਐਕਟ ਅਨੁਸਾਰ ਮਾਮਲੇ ਦੀ ਤਫਤੀਸ਼ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਗਗਨਦੀਪ ਸਿੰਘ ਭਕਨਾ ਨੇ ਪਿੰਡ ਵਡਾਲਾ ਵਿਖੇ ਪਹੁੰਚ ਕੇ ਮਜੀਠੀਆ ਦੀ ਤਰਫੋਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਕੈਪਸ਼ਨ:
ਹਾਦਸਾ ਗ੫ਸਤ ਸਕੂਲ ਵੈਨ, ਮਿ੫ਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ ਅਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਟਾਲਾ।