— ਵਿਦਿਆਰਥੀਆਂ ਦੇ ਕਰਵਾਏ ਦਸਤਾਰ ਬੰਦੀ ਦੇ ਮੁਕਾਬਲੇ
12 ਆਰਪੀਆਰ 1003 ਕੈਪਸ਼ਨ : ਖਾਲਸਾ ਕਾਲਜ ਸ੫ੀ ਅਨੰਦਪੁਰ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਸਰਬਜਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ ਪਿ੫ੰਸੀਪਲ ਡਾ. ਕਸ਼ਮੀਰ ਸਿੰਘ, ਵਾਈਸ ਪਿ੫ੰਸੀਪਲ ਡਾ. ਸੁੱਚਾ ਸਿੰਘ ਢੇਸੀ ਤੇ ਡਾ. ਮਨਜੀਤ ਸਿੰਘ। ਪੰਜਾਬੀ ਜਾਗਰਣ
ਹਰਜੀਤ ਕੌਰ ਸੋਨੀਆ, ਸ੫ੀਅਨੰਦਪੁਰ ਸਾਹਿਬ
ਸ੫ੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ੫ੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਗੁਰਦਾਸ ਚੇਅਰ ਦੇ ਮੁਖੀ ਡਾ. ਸਰਬਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਸ੫ੀ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਮਾਨਵਤਾ ਦੇ ਲਈ ਸ਼ਹੀਦੀ ਹੈ ਤੇ ਸਾਨੂੰ ਸਾਰਿਆਂ ਉਨ੍ਹਾਂ ਦੀ ਸ਼ਹੀਦੀ ਤੋਂ ਸੇਧ ਲੈਂਦਿਆਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਸ਼ਹੀਦੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀਆਪਣੇ ਵਿਚਾਰ ਪ੫ਗਟਾਏ । ਇਸ ਤੋਂਪਹਿਲਾਂ ਕਾਲਜ ਦੇ ਪਿ੫ੰਸੀਪਲ ਡਾ.ਕਸ਼ਮੀਰ ਸਿੰਘ ਨੇ ਜਿੱਥੇ ਸਾਰਿਆਂ ਨੂੰ ਜੀ ਆਇਆਂ ਕਿਹਾ ਓਥੇ ਕਾਲਜ ਵਿੱਚ ਕਰਵਾਈਆਂ ਜਾਂਦੀਆਂ ਵੱਖ ਵੱਖ ਧਾਰਮਿਕ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਪਿ੫ੰਸੀਪਲ ਨੇ ਕਿਹਾ ਕਿ ਇਹਨ੍ਹਾਂ ਸਾਰੀਆਂ ਧਾਰਮਿਕ ਗਤੀਵਿਧੀਆਂ ਦਾ ਸਿਹਰਾ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਪ੫ਧਾਨ ਜਥੇਦਾਰ ਅਵਤਾਰ ਸਿੰਘ ਦੇ ਸਿਰ ਜਾਂਦਾ ਹੈ। ਇਸ ਮੌਕੇ ਤੇ ਵਿਦਿਆਰਥੀਆਂ ਦੇ ਸ਼ਬਦ ਗਾਇਨ ਤੇ ਦਸਤਾਰ ਬੰਦੀ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਕਾਲਜ ਵਿਖੇ ਰਖਾਏ ਸ੫ੀ ਗੁਰੂ ਗ੫ੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਪ੫ੋ.ਜਗਪਿੰਦਰ ਪਾਲ ਸਿੰਘ, ਵਰਿੰਦਰ ਸਿੰਘ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਰਿੰਦਰ ਸਿੰਘ, ਪ੫ੋ.ਹਰਦੀਪ ਸਿੰਘ, ਜੁਗਿੰਦਰ ਸਿੰਘ, ਕਾਲਜ ਦੇ ਵਾਈਸ ਪਿ੫ੰਸੀਪਲ ਡਾ. ਸੁੱਚਾ ਸਿੰਘ ਢੇਸੀ, ਪ੫ੋ. ਅਵਤਾਰ ਸਿੰਘ, ਡਾ. ਦਰਸ਼ਨਪਾਲ, ਡਾ. ਮਨਿੰਦਰਜੀਤ ਕੌਰ, ਡਾ. ਮਲਕੀਤ ਸਿੰਘ, ਡਾ. ਮਨਜੀਤ ਸਿੰਘ, ਪ੫ੋ. ਹਰਜਿੰਦਰ ਸਿੰਘ, ਡਾ. ਬਲਜੀਤ ਸਿੰਘ, ਪ੫ੋ. ਸੁਰਿੰਦਰ ਕੁਮਾਰ, ਡਾ. ਜੁਝਾਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਅਮਨਪ੫ੀਤ ਸਿੰਘ, ਪ੫ੋ. ਸਰਬਪ੫ੀਤ ਸਿੰਘ, ਪ੫ੋ. ਸੰਜੇ ਕੁਮਾਰ, ਪ੫ੋ.ਅਮਨਦੀਪ ਕੌਰ ਆਦਿ ਹਾਜ਼ਰ ਸਨ।