ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜਗਜੀਤ ਸਿੰਘ ਸੱਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਹੁਸ਼ਿਆਰਪੁਰ ਵਿਖੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸਪੈਸ਼ਲ ਬੱਚਿਆਂ ਦੇ ਨਾਲ ਲੋਹੜੀ ਮਨਾਈ। ਸੁਸਾਇਟੀ ਦੇ ਮੈਂਬਰਾਂ ਵਲੋਂ 50,000 ਦੀ ਰਾਸ਼ੀ ਦਾ ਸਾਮਾਨ ਵਿਦਿਆਰਥੀਆਂ ਤੇ ਸਟਾਫ਼ ਨੂੰ ਵੰਡੀਆਂ ਗਿਆ। ਸਾਰੇ ਵਿਦਿਆਰਥੀਆਂ ਨੂੰ ਸਵੈਟਰ, ਕੁੜੀਆਂ ਨੂੰ ਗਰਮ ਸੂਟ, ਚਾਦਰਾਂ ਆਦਿ ਵੰਡੀਆਂ ਗਈਆਂ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਸਾਮਾਨ ਦੀ ਵੰਡ ਕੀਤੀ। ਇਸ ਮੌਕੇ ਪ੫ਧਾਨ, ਮਲਕੀਤ ਸਿੰਘ, ਹਰੀਸ਼ ਠਾਕੁਰ, ਬੀ ਆਰ ਸੈਣੀ, ਸ਼ੈਲੀ ਸ਼ਰਮਾ, ਸਟਾਫ, ਤੇ ਵਿਦਿਆਰਥੀ ਹਾਜਰ ਸਨ। ਸੱਖਦੇਵਾ ਪਰਿਵਾਰ ਨੇ ਇਸ ਯੋਗਦਾਨ ਦੇ ਲਈ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਫੋਟੋ 149 ਪੀ - ਵਿਦਿਆਰਥੀਆਂ ਨੂੰ ਸਵੈਟਰ ਤੇ ਹੋਰ ਸਾਮਾਨ ਵੰਡਦੇ ਹੋਏ ਪਰਮਜੀਤ ਸਿੰਘ ਸੱਚਦੇਵਾ ਤੇ ਹੋਰ।