ਨਵੀਂ ਦਿੱਲੀ (ਏਜੰਸੀ) : ਬੀਪੀ ਪੀਐਲਸੀ ਨੂੰ ਦੋ ਸਾਲ ਦੇ ਸੰਘਰਸ਼ ਤੋਂ ਬਾਅਦ ਹੁਣ ਭਾਰਤ 'ਚ ਰਿਟੇਲ ਜੈੱਟ ਈਂਧਨ (ਏਟੀਐਫ) ਵੇਚਣ ਦੀ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ। ਪੈਟ੫ੋਲੀਅਮ ਮੰਤਰਾਲਾ ਨੇ ਬੀਪੀ ਨੂੰ ਭਾਰਤੀ ਜੈੱਟ ਈਂਧਨ ਸਪਲਾਈ ਖੇਤਰ 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਮਿਲੀ ਗਈ ਹੈ ਪਰ ਯੂਰਪ ਦੀ ਦੂਜੀ ਸਭ ਤੋਂ ਵੱਡੀ ਤੇਲ ਕੰਪਨੀ ਨੂੰ ਵਾਸਤਵਿਕ ਰੂਪ ਤੋਂ ਜੈੱਟ ਈਂਧਨ ਵਿਕਰੀ ਸ਼ੁਰੂ ਕਰਨ ਨਾਲ ਪਹਿਲਾਂ ਵਾਤਾਵਰਨ ਤੇ ਸੁਰੱਖਿਆ ਅਤੇ ਹਵਾਈ ਅੱਡੇ ਸੰਬਧੀ ਮਨਜ਼ੂਰੀ ਲੈਣੀ ਹੋਵੇਗੀ। ਕੰਪਨੀ ਦੇ ਬੁਲਾਰੇ ਨੇ ਕਿਹਾ, 'ਬੀਪੀ ਨੂੰ ਭਾਰਤ 'ਚ ਜੈੱਟ ਈਂਧਨ ਦੇ ਮਾਰਕੀਟਿੰਗ ਦੀ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ। ਅਸੀਂ ਭਾਰਤ 'ਚ ਜਹਾਜ਼ਰਾਣੀ ਸੇਵਾ ਕਾਰੋਬਾਰ ਦਾ ਚੰਗਾ ਭਵਿੱਖ ਦਿਸ ਰਿਹਾ ਹੈ ਇਸ ਬਾਜ਼ਾਰ 'ਚ ਭਾਈਵਾਲੀ, ਇਸ ਦੇ ਭਵਿੱਖੀ ਵਿਕਾਸ ਅਤੇ ਸਫ਼ਲਤਾ 'ਚ ਯੋਗਦਾਨ ਪ੍ਰਤੀ ਉਤਸ਼ਾਹਤ ਹੈ।'
ਬੀਪੀ ਦੀ ਪੂਰਨ ਮਲਕੀਅਤ ਵਾਲੀ ਭਾਈਵਾਲ, ਬੀਪੀ ਐਕਪਲੋਰੇਸ਼ਨ (ਅਲਫਾ) ਨੇ ਜੈੱਟ ਈਂਧਨ ਦੀ ਵਿਕਰੀ ਦੇ ਸਬੰਧ 'ਚ 11 ਜੂਨ 2014 ਨੂੰ ਬਿਨੈਕਾਰ ਕੀਤਾ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੇਸ਼ 'ਚ 47.7 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। ਪੈਟ੫ੋਲੀਅਮ ਮੰਤਰਾਲਾ ਨੇ ਸ਼ੁਰੂ 'ਚ ਬੀਪੀ ਦਾ ਅਰਜ਼ੀ ਖ਼ਾਰਜ ਕਰ ਦਿੱਤਾ ਸੀ। ਮੰਤਰਾਲਾ ਦਾ ਕਹਿਣਾ ਹੈ ਕਿ ਉਸ ਦਾ ਨਿਵੇਸ਼ ਅਜਿਹਾ ਨਹੀਂ ਹੈ ਕਿ ਉਸ ਦੇ ਆਧਾਰ 'ਤੇ ਰਿਟੇਲ ਕਾਰੋਬਾਰ ਦਾ ਲਾਈਸੈਂਸ ਦਿੱਤਾ ਜਾ ਸਕੇ। ਹਾਲਾਂਕਿ, ਮੰਤਰਾਲਾ ਨੇ ਕੰਪਨੀ ਲਈ ਦਰਵਾਜ਼ਾ ਖੁੱਲ੍ਹਾ ਰੱਖਿਆ ਸੀ ਅਤੇ ਕਿਹਾ ਸੀ ਕਿ ਉਹ ਨਿਵੇਸ਼ ਦੀ ਸ਼ਰਤ ਪੂਰੀ ਕਰ ਲਾਈਸੈਂਸ ਲੈ ਸਕਦੀ ਹੈ।