ਜੋਗਿੰਦਰ ਕੰਬੋਜ, ਲੁਧਿਆਣਾ : ਸ਼ਿਵ ਸੈਨਾ ਪੰਜਾਬ ਯੁਵਾ ਦੀ ਅਹਿਮ ਮੀਟਿੰਗ ਕੌਮੀ ਪ੫ਧਾਨ ਅਮਿਤ ਅਰੋੜਾ ਤੇ ਪੰਜਾਬ ਪ੫ਧਾਨ ਸੁਮਿਤ ਡਸੂਜ਼ਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਮੀਟਿੰਗ 'ਚ ਪੰਜਾਬ ਭਰ ਤੋਂ ਸ਼ਿਵ ਸੈਨਿਕਾਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਸੰਗਠਨ ਦਾ ਵਿਸਥਾਰ ਕਰਦੇ ਹੋਏ ਹਰਨੂਰ ਸਿੰਘ ਨੂੰ ਫ਼ਤਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੫ਧਾਨ ਦੀ ਜ਼ਿੰਮੇਵਾਰੀ ਦਿੱਤੀ ਤੇ ਗੁਰਦੀਪ ਸਿੰਘ ਨੂੰ ਸਾਹਨੇਵਾਲ ਦੇ ਪ੫ਧਾਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ, ਜਿਨ੍ਹਾਂ ਨੂੰ ਰਾਜੀਵ ਟੰਡਨ ਤੇ ਅਮਿਤ ਅਰੋੜਾ ਨੇ ਸੰਗਠਨ ਲਈ ਬਿਨ੍ਹਾ ਕਿਸੇ ਨਿੱਜੀ ਸਵਾਰਥ ਦੇ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਦੀ ਸਹੁੰ ਚੁੱਕਾਈ। ਇਸ ਮੌਕੇ ਰੇਸ਼ਮ ਸ਼ਰਮਾ, ਗੁਰਮੀਤ ਸਿੰਘ, ਤਜਿੰਦਰ ਸਿੰਘ, ਹਰਦੀਪ ਸਿੰਘ, ਵਿਕਾਸ ਕਪੂਰ, ਪਵਨ ਪ੫ੀਤ ਸਿੰਘ, ਮਨਪ੫ੀਤ ਸਿੰਘ, ਵਰਿੰਦਰ ਕੁਮਾਰ, ਅਮਿਤ ਕੋਂਡਲ, ਗੁਰਪ੫ੀਤ ਸੰਧੂ, ਗੁਰਦੀਪ ਘੁੱਗੀ, ਸੰਜੀਵ ਬੱਗਾ, ਅਸ਼ਵਨੀ ਚੌਧਰੀ, ਪਰਮਜੀਤ ਸਿੰਘ, ਅੰਕੁਸ਼ ਸ਼ਰਮਾ, ਰਵੀ ਕੁਮਾਰ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ।
--