ਫੋਟੋ-101
ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬੀ ਸਾਹਿਤ ਦੇ ਖੇਤਰ 'ਚ ਪਹਿਲਾਂ ਤੋਂ ਸਥਾਪਿਤ ਕਵੀ ਦਵਿੰਦਰ ਮੀਤ ਦੀ ਸੱਜਰੀ ਕਾਵਿ ਪੁਸਤਕ 'ਵੇਗ' ਦੀ ਘੁੰਢ ਚੁਕਾਈ ਮੰਗਲਵਾਰ ਦੁਪਹਿਰ 12 ਵਜੇ ਐਸਡੀ ਫਿਲੌਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਰੋਡ ਜਲੰਧਰ ਵਿਖੇ ਹੋਵੇਗੀ। ਪੁਸਤਕ ਰਿਲੀਜ਼ ਸਮਾਗਮ ਮੌਕੇ ਮੁੱਖ ਮਹਿਮਾਨ ਭਾਸ਼ਾ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਚੇਤਨ ਸਿੰਘ ਤੇ ਲੇਖਿਕਾ ਜਗਦੀਸ਼ ਕੌਰ ਵਾਡੀਆ ਹੋਣਗੇ। ਇਸ ਮੌਕੇ ਉਘੇ ਲੇਖਕ ਕੰਵਲਜੀਤ ਸਿੰਘ ਸੂਰੀ, ਸੇਵਾ ਮੁਕਤ ਜ਼ਿਲ੍ਹਾ ਭਾਸ਼ਾ ਅਫਸਰ ਮਨਪ੍ਰੀਤ ਸਿੰਘ ਬੱਲ, ਐਲਪੀਯੂ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ, ਅਮਰਜੀਤ ਕੌਰ, ਬਲਵੰਤ ਸਿੰਘ ਰੁਪਾਲ, ਹਰਪ੍ਰੀਤ ਸਿੰਘ ਅਟਵਾਲ ਸ਼ਿਰਕਤ ਕਰਨਗੇ। ਇਹ ਜਾਣਕਾਰੀ ਪਿੰ੍ਰਸੀਪਲ ਨੀਰਜ ਸੈਣੀ ਨੇ ਦਿੱਤੀ।