ਮਨੋਜ ਚੋਪੜਾ, ਮਹਿਤਪੁਰ : ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਰਵਿਦਾਸ ਜੀ ਦਾ 639ਵਾਂ ਪ੍ਰਗਟ ਦਿਵਸ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ 8 ਫਰਵਰੀ ਤੋਂ ਪ੍ਰਭਾਤ ਫੇਰੀਆ ਆਰੰਭ ਹੋਈਆਂ, ਜਿਸ 'ਚ ਸੰਗਤ ਸਵੇਰੇ ਤੜਕੇ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਣਗਾਨ ਕਰ ਰਹੀਆਂ ਸਨ। ਪ੍ਰਭਾਤ ਫੇਰੀ ਦੇ ਸਵਾਗਤ ਲਈ ਥਾਂ ਥਾਂ ਤੇ ਚਾਹ ਪਕੋੜਿਆਂ ਦੇ ਲੰਗਰ ਲਗਾਏ ਜਾ ਰਹੇ ਹਨ।
ਪ੍ਰਬੰਧਕ ਕਮੇਟੀ ਅਨੁਸਾਰ 20 ਫਰਵਰੀ ਦਿਨ ਸ਼ਨਿਚਵਾਰ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਰ ਇਨਸਾਇਲ ਪੁਰ ਰੋਡ ਤੋਂ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮੰਦਰ ਵਿਖੇ ਸਮਾਪਤ ਹੋਵੇਗੀ। 22 ਫਰਵਰੀ ਦਿਨ ਸੋਮਵਾਰ ਸਵੇਰੇ 9 ਵਜੇ ਹਰਿ ਦੇ ਨਿਸ਼ਾਨ ਸਾਹਿਬ ਚੜ੍ਹਾਏ ਜਾਣਗੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੁਆਰਾ ਰਚਿਤ ਸ੍ਰੀ ਅੰਮਿ੍ਰਤ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਸੰਤ ਸੁਮਿਤਰ ਦਾਸ ਮਾਲਕੋ ਤਰਾੜਾ ਵਾਲੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗੁਣਗਾਨ ਕਰਨਗੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਤੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਨਗਰ ਵਾਸੀਆਂ ਨੂੰ ਸੋਭਾ ਯਾਤਰਾ 'ਚ ਸ਼ਾਮਲ ਹੋਣ ਦੀ ਬੇਨਤੀ ਕਰ ਰਹੇ ਹਨ।