ਪੱਤਰ ਪ੫ੇਰਕ, ਗੁਰਾਇਆ : ਨੇੜਲੇ ਪਿੰਡ ਪੱਦੀ ਜਗੀਰ ਵਿਖੇ ਪਸ਼ੂਆਂ ਦੇ ਇਕ ਤਬੇਲੇ ਨੂੰ ਅੱਗ ਲੱਗ ਜਾਣ ਕਾਰਨ ਇਕ ਗਾਂ ਦੀ ਮੌਤ ਹੋ ਗਈ, ਜਦਕਿ 3 ਪਸ਼ੂ ਬੁਰੀ ਤਰ੍ਹਾਂ ਝੁਲਸ ਗਏ। ਇਸ ਮੌਕੇ ਜਾਣਕਾਰੀ ਦਿੰਦੇ ਤਬੇਲੇ ਦੇ ਮਾਲਕ ਰਵਿੰਦਰ ਕੁਮਾਰ ਨੇ ਦੱਸਿਆ ਜਦੋਂ ਉਹ ਸਵੇਰੇ 5 ਵਜੇ ਤਬੇਲੇ 'ਚ ਆਇਆ ਤਾਂ ਉਸ ਨੇ ਦੇਖਿਆ ਤਬੇਲੇ ਨੂੰ ਅੱਗ ਲੱਗੀ ਹੋਈ ਸੀ। ਅੰਦਰ ਜਾਕੇ ਵੇਖਿਆ ਤਾਂ ਅੱਗ ਦੀ ਲਪੇਟ 'ਚ ਆਉਣ ਕਾਰਨ ਇਕ ਗਾਂ ਦੀ ਮੌਤ ਹੋ ਚੁੱਕੀ ਸੀ ਤੇ ਕੁਝ ਪਸ਼ੂ ਝੁਲਸੇ ਹੋਏ ਸਨ।
ਉਨ੍ਹਾਂ ਅੱਗੇ ਦੱਸਿਆ ਅੱਗ ਨਾਲ ਜਿਥੇ ਪਸ਼ੂਆਂ ਨੂੰ ਨੁਕਸਾਨ ਪੁੱਜਾ ਹੈ, ਉਥੇ ਉਨ੍ਹਾਂ ਦੇ ਤਬੇਲੇ ਵੀ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਮਨੋਹਰ ਲਾਲ ਲਾਖਾ ਮੁਤਾਬਕ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਾਈ ਗਈ ਹੈ, ਜਿਸ ਨਾਲ ਉਕਤ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੫ਸ਼ਾਸ਼ਨ ਪਾਸੋਂ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸਰਪੰਚ ਮਨੋਹਰ ਲਾਖਾ, ਸੁਰਿੰਦਰਪਾਲ ਲਾਖਾ, ਮਾਸਟਰ ਜੈਰਾਮ, ਰਾਮ ਲਾਲ, ਨੰਬਰਦਾਰ ਹਰਜਿੰਦਰ ਸਿੰਘ, ਇੰਦਰ, ਨੰਬਰਦਾਰ ਮੋਹਣ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।