ਵਰਿੰਦਰ ਹੁੰਦਲ, ਬਲਾਚੌਰ : ਗਰੀਬ ਲੋਕਾਂ ਨਾਲ ਸ਼ਰਾਰਤੀ ਪ੍ਰਸ਼ਾਸਨਿਕ ਪਿਠੂਾਂ ਵਲੋਂ ਨਿੱਤ ਦਿਨ ਕੀਤੇ ਜਾ ਰਹੇ ਹਨ ਕੋਝੇ ਮਜਾਕ! ਕਰੀਬ ਇੱਕ ਮਹੀਨੇ ਤੋਂ ਬਲਾਚੌਰ ਸ਼ਹਿਰ ਤੇ ਪੁਰੇ ਇਲਾਕੇ ਅੰਦਰ ਕੁੱਝ ਸ਼ਰਾਰਤੀ ਲੋਕਾਂ ਵਲੋਂ ਆਟਾ ਦਾਲ ਸਕੀਮ ਦੇ ਨਵੇਂ ਨੀਲੇ ਕਾਰਡ ਬਨਣ ਦੀ ਝੂਠੀ ਅਫਵਾਹ ਫੈਲਾਕੇ ਗਰੀਬ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਅਤੇ ਕੁਝ ਸਿਆਸੀ ਪਾਰਟੀਆਂ ਵਲੋਂ ਬੇਘਰਿਆਂ ਨੂੰ ਘਰਾਂ ਲਈ ਜਲਦੀ ਪਲਾਟ ਦੁਆਉਣ ਲਈ ਗਰੀਬ ਲੋਕਾਂ ਦੇ ਘਰ ਘਰ ਜਾਕੇ ਫਾਰਮ ਬਰੇ ਜਾ ਰਹੇ ਹਨ। ਜੋ ਸਰਾਸਰ ਗਲਤ ਹੈ ਅਤੇ ਇਹ ਰਾਜਨੀਤੀ ਚੰਗੀ ਨਹੀਂ ਮਾੜੀ ਕਹੀ ਜਾਵੇਗੀ। ਇਹ ਵਿਚਾਰ ਕਾਮਰੇਡ ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਸੀਪੀਆਈ ਨੇ ਸਾਂਝੇ ਕੀਤੇ। ਕਾਮਰੇਡ ਪਰਮਿੰਦਰ ਮੇਨਕਾ ਨੇ ਆਪਣੀ ਗੱਲ ਅੱਗੇ ਜਾਰੀ ਰੱਖਦਿਆਂ ਕਿਹਾ ਕਿ ਕਈ ਪਿੰਡਾ ਵਿੱਚ ਨੀਲੇ ਕਾਰਡ ਨਵੇਂ ਬਣਾਉਣ ਲਈ ਪਤਾ ਲਗਾ ਕਿ ਕਈ ਪਿੰਡਾ ਵਿੱਚ ਅਨਾਉਂਸਮੈਂਟਾਂ ਵੀ ਕੀਤੀਆਂ ਗਈਆਂ ਹਨ। ਜਦਕਿ ਇਸ ਸਬੰਧੀ ਐਸਡੀਐਮ ਦਫਤਰ ਬਲਾਚੌਰ ਤੇ ਫੂਡ ਸਪਲਾਈ ਵਿਭਾਗ ਨਾਲ ਸੰਪਰਕ ਕਰਨ ਤੇ ਕੀਤਾ ਤਾਂ ਉਨਾਂ ਨੇ ਕੋਰੀ ਨਾਹ ਕਰ ਦਿੱਤੀ ਕਿ ਸਰਕਾਰ ਵਲੋਂ ਇਸ ਤਰਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਪਰ ਸ਼ਰਾਰਤੀ ਲੋਕਾਂ ਦੀ ਸ਼ਰਾਰਤ ਕਾਰਨ ਨੀਲੇ ਕਾਰਡ ਬਣਾਉਣ ਲਈ ਲੋਕਾਂ ਵਲੋਂ ਲੱਖਾ ਰੁਪਏ ਦੇ ਆਟਾ ਦਾਲ ਸਕੀਮ ਵਾਲੇ ਫਾਰਮ ਖਰੀਦ ਕੀਤੇ ਗਏ ਤੇ ਜਮ੍ਹਾਂ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ। ਕਿਉਂਕਿ ਜਿਹੜੇ ਸਰਵੇ ਆਟਾ ਦਾਲ ਸਕੀਮ ਤਹਿਤ ਬੀਐਲਓਜ਼ ਵੱਲੋਂ ਪਿੰਡਾਂ ਤੇ ਸ਼ਹਿਰਾਂ 'ਚ ਕੀਤੇ ਗਏ ਸਹੀ ਨਹੀਂ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਜੋ ਸਰਵੇਖਣ ਕੀਤਾ ਗਿਆ, ਬਿਲਕੁਲ ਗਲਤ ਸੀ। ਵਾਰਡ ਨੰਬਰ 9 'ਚੋਂ ਜੋ ਸਰਵੇਖਣ ਹੋਇਆ ਬਿਲਕੁਲ ਪੱਖਪਾਤੀ ਸੀ। ਉਨ੍ਹਾਂ ਇਸ ਮਾਮਲੇ 'ਚ ਸਰਕਾਰ ਵਲੋਂ ਬਣਦੀ ਜਾਂਚ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਕੌਂਸਲਰ ਲਾਲ ਬਹਾਦਰ ਗਾਂਧੀ, ਵਿਜੇ ਮੋਹਰਾ, ਮਲਕੀਤ ਸਿੰਘ, ਧਰਮਪਾਲ ਸਿਆਣਾ, ਨਰੇਸ਼ ਆਲੋਵਾਲ, ਰਣਜੀਤ ਮੰਡ, ਦਿਲਬਾਗ ਮਾਜਰਾ, ਬਾਵਾ ਰਾਮ, ਹੀਰਾ ਲਾਲ ਆਦਿ ਹਾਜਰ ਸਨ।
16 ਐਨਐਸਆਰ 145ਪੀ— ਪਰਮਿੰਦਰ ਮੇਨਕਾ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ