-ਡੇਅਰੀ ਕਿੱਤੇ 'ਚ ਸਹਿਕਾਰਤਾ ਯੋਗਦਾਨ ਤੇ ਸੁਚੱਜੇ ਮੰਡੀਕਰਨ ਬਾਰੇ ਦਿੱਤੀ ਜਾਣਕਾਰੀ
ਕੈਪਸ਼ਨ : ਪਿੰਡ ਬਹੋਨਾ ਵਿਖੇ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ ਡਾ. ਜੋਗਿੰਦਰ ਸਿੰਘ।
ਨੰਬਰ : 17 ਮੋਗਾ 11 ਪੀ
ਵਕੀਲ ਮਹਿਰੋਂ, ਮੋਗਾ : ਪਿੰਡ ਬਹੋਨਾ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸਦੀ ਅਗਵਾਈ ਦਿਲਬਾਗ ਸਿੰਘ ਹਾਂਸ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਵੱਲੋਂ ਕੀਤੀ। ਕੈਂਪ ਦਾ ਉਦਘਾਟਨ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਕੀਤਾ।
ਕੈਂਪ ਦੌਰਾਨ ਡਾ. ਜੋਗਿੰਦਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੇ ਡਾ. ਦਰਸ਼ਨ ਸਿੰਘ ਚੀਮਾ ਮਿਲਕਫੈਡ ਰਿਟਾ. ਨੇ ਡੇਅਰੀ ਵਿਭਾਗ ਦੀਆਂ ਕਰਜੇ ਅਤੇ ਸਬਸਿਡੀ ਸਬੰਧੀ ਸਕੀਮਾਂ ਅਤੇ ਡੇਅਰੀ ਧੰਦੇ ਨੂੰ ਕਾਮਯਾਬ ਬਣਾਉਣ ਲਈ ਜ਼ਰੂਰੀ ਨੁਕਤਿਆਂ ਬਾਰੇ ਦੱਸਿਆ। ਡਾ. ਜੋਗਿੰਦਰ ਸਿੰਘ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਉਨ੍ਹਾਂ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪਸ਼ੂਆਂ ਦੀਆਂ ਛੂਤ ਦੀਆਂ ਬਿਮਾਰੀਆਂ ਬਾਰੇ ਵੀ ਦੱਸਿਆ। ਉਨ੍ਹਾਂ ਸਾਫ਼ ਦੁੱਧ ਪੈਦਾ ਕਰਨ ਦੀ ਮਹੱਤਤਾ ਤੇ ਢੰਗ ਸਬੰਧੀ ਅਤੇ ਡੇਅਰੀ ਕਿੱਤੇ 'ਚ ਸਹਿਕਾਰਤਾ ਦੇ ਯੋਗਦਾਨ ਅਤੇ ਸੁਚੱਜੇ ਮੰਡੀਕਰਨ ਬਾਰੇ ਵੀ ਕਿਸਾਨਾਂ ਨੂੰ ਜਾਣੂੰ ਕਰਵਾਇਆ। ਕੈਂਪ ਵਿੱਚ 100 ਦੇ ਕਰੀਬ ਦੁੱਧ ਉਤਪਾਦਕਾਂ ਨੇ ਭਾਗ ਲਿਆ।
ਇਸ ਮੌਕੇ ਪੰਚ ਜਸਵਿੰਦਰ ਕੌਰ, ਇੰਦਰ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਬਲਤੇਜ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਪਿਆਰਾ ਸਿੰਘ, ਗੁਰਨਾਮ ਸਿੰਘ, ਤੀਰਥ ਸਿੰਘ, ਬੂਟਾ ਸਿੰਘ, ਅਮਰ ਸਿੰਘ, ਚਰਨ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ।