ਜਾਗਰਣ ਬਿਊਰੋ, ਜੰਮੂ : ਕਾਂਗਰਸ ਨੇ 10 ਮਹੀਨੇ ਤੋਂ ਪਹਿਲਾਂ ਪੀਡੀਪੀ-ਭਾਜਪਾ ਗਠਜੋੜ ਸਰਕਾਰ ਦੀ ਨਾਕਾਮੀਆਂ ਨੂੰ ਜੱਗ ਜਾਹਰ ਕਰਨ ਲਈ ਤਿਆਰੀ ਕਰ ਲਈ ਹੈ। ਸੱਤ ਜਨਵਰੀ ਨੂੰ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਦਿਹਾਂਤ ਮਗਰੋਂ ਅੱਠ ਜਨਵਰੀ ਤੋਂ ਸੂਬੇ 'ਚ ਰਾਜਪਾਲ ਸ਼ਾਸਨ ਜਾਰੀ ਹੈ। ਦੋਵੇ ਪਾਰਟੀਆਂ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਕੋਸ਼ਿਸ਼ਾਂ ਜਾਰੀ ਹਨ। ਪਿਛਲੇ ਵਰ੍ਹੇ ਇਕ ਮਾਰਚ ਨੂੰ ਸੂਬੇ 'ਚ ਪੀਡੀਪੀ-ਭਾਜਪਾ ਸਰਕਾਰ ਦਾ ਗਠਨ ਹੋਇਆ ਸੀ ਜੇਕਰ ਸਰਕਾਰ ਬਣੀ ਰਹਿੰਦੀ ਹੈ ਤਾਂ ਇਕ ਮਾਰਚ ਨੂੰ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਜਾਂਦਾ ਹੈ। ਇਸ ਸਮੇਂ ਸਰਕਾਰ ਬਣਨ 'ਚ ਹੋ ਰਹੀ ਦੇਰੀ ਤਾਂ ਇਕ ਮੁੱਦਾ ਹੀ ਹੈ। ਪੀਡੀਪੀ-ਭਾਜਪਾ ਗਠਜੋੜ ਸਰਕਾਰ ਦੇ ਦੱਸ ਮਹੀਨੇ ਦੇ ਕਾਰਜਕਾਲ ਦੌਰਾਨ ਦੀਆਂ ਖ਼ਾਮੀਆਂ ਨੂੰ ਜੱਗ ਜਾਹਰ ਕਰਨ ਲਈ ਕਾਂਗਰਸ ਜਲਸਾ ਕਰਵਾਉਣ ਜਾ ਰਹੀ ਹੈ। ਇਸ ਤਹਿਤ ਧਰਨੇ, ਮੁਜ਼ਾਹਰੇ ਤੇ ਸੰਮੇਲਨ ਹੋਵੇਗਾ। ਇਸ ਸਮੇਂ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਕਾਂਗਰਸ ਸੂਬੇ 'ਚ ਹਮਲਾਵਰ ਰਵੱਈਆ ਅਪਣਾਉਣ ਜਾ ਰਹੀ ਹੈ।
↧