Quantcast
Channel: Punjabi News -punjabi.jagran.com
Viewing all articles
Browse latest Browse all 44007

ਮਲਸੀਆਂ ਤੇ ਆਸ-ਪਾਸ ਭਲਕੇ ਬਿਜਲੀ ਰਹੇਗੀ ਬੰਦ

$
0
0

ਪੱਤਰ ਪ੍ਰੇਰਕ, ਸ਼ਾਹਕੋਟ/ਮਲਸੀਆਂ : 66 ਕੇਵੀ ਕੋਟਲਾ ਜੰਗਾ 'ਤੇ ਮਲਸੀਆਂ ਨੂੰ ਲਾਈਨ ਦਾ ਕੰਡਕਟਰ ਬਦਲੀ ਕਰਨ ਕਰਕੇ 66 ਕੇਵੀ ਮਲਸੀਆਂ ਤੇ 66 ਕੇਵੀ ਰੂਪੇਵਾਲੀ ਤੋਂ ਚੱਲਣ ਵਾਲੀ 11 ਕੇਵੀ ਸਪਲਾਈ 25 ਫਰਵਰੀ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਬੰਦ ਰਹੇਗੀ। ਇਸੇ ਤਰ੍ਹਾਂ 11 ਕੇਵੀ ਭੋਡੀਪੁਰ ਟਿਊਬਲਾਂ ਦੀ ਸਪਲਾਈ, 24 ਘੰਟੇ ਫਾਜ਼ਲਪੁਰ ਏਪੀ, ਏਪੀ ਕੱਚੀ ਸਰਾਂ, 11 ਕੇਵੀ ਕਾਂਗਣਾ ਏਪੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਪੰਜਾਬ ਰਾਜ ਪਾਵਰਕਾਮ ਮਲਸੀਆਂ ਦੇ ਐਸਡੀਓ ਇੰਜੀਨੀਅਰ ਹਰਦੀਪ ਕੁਮਾਰ ਨੇ ਦਿੱਤੀ।


Viewing all articles
Browse latest Browse all 44007