ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਸਕੂਲ ਇੰਚਾਰਜ਼ ਲੈਕਚਰਾਰ ਅਮਨਦੀਪ ਕੌਂਡਲ ਦੀ ਪ੍ਰੇਰਣਾ ਸਦਕਾ ਗ੍ਰਾਮ ਪੰਚਾਇਤ ਤੇ ਐਨਆਰਆਈਜ਼ ਵੱਲੋਂ ਸਕੂਲ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਪਿੰਡ ਗ੍ਰਾਮ ਪੰਚਾਇਤ ਵੱਲੋ ਪੂਨੀਆਂ ਸਕੂਲ ਦੇ ਵਿਕਾਸ ਕਾਰਜਾਂ ਲਈ ਦੋ ਲੱਖ ਦੀ ਰਾਸ਼ੀ ਸਕੂਲ ਇੰਚਾਰਜ ਲੈਕਚਰਾਰ ਅਮਨਦੀਪ ਕੌਂਡਲ ਨੂੰ ਦਿੱਤੀ ਗਈ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਜਸਵੀਰ ਸਿੰਘ ਸ਼ੀਰਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਵਾਈਸ ਚੇਅਰਮੈਨ ਬਲਵੰਤ ਸਿੰਘ ਬੰਤਾ ਮੈਂਬਰ ਪੰਚਾਇਤ, ਮੋਹਨ ਸਿੰਘ ਮੈਂਬਰ ਪੰਚਾਇਤ, ਪ੍ਰਸ਼ੋਤਮ ਪਾਲ ਸਿੰਘ ਮੈਂਬਰ ਪੰਚਾਇਤ, ਡਾ. ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਤੇ ਦਾਨ ਸਿੰਘ ਨੇ ਗ੍ਰਾਮ ਪੰਚਾਇਤ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਿੱਤੀ।
ਇਸ ਮੌਕੇ ਸਕੂਲ ਇੰਚਾਰਜ਼ ਅਮਨਦੀਪ ਕੌਂਡਲ ਨੇ ਸਮੂਹ ਦਾਨੀਆਂ ਦਾ ਧੰਨਵਾਦ ਕਰਦਿਆਂ ਸਕੂਲ ਨੂੰ ਬੁਲੰਦੀਆਂ ਤਕ ਲਿਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਸਕੂਲ ਇੰਚਾਰਜ ਨੂੰ ਸਕੂਲ ਦੀ ਨੁਹਾਰ ਬਦਲਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮਾਸਟਰ ਅਵਤਾਰ ਸਿੰਘ, ਮਾਸਟਰ ਸੁਖਬੀਰ ਸਿੰਘ, ਮੋਹਿਤ ਸ਼ਰਮਾ, ਸੁਖਜਿੰਦਰ ਸਿੰਘ, ਰਾਕੇਸ਼ ਕੁਮਾਰ, ਮੀਨਾਕਸ਼ੀ ਸ਼ਰਮਾ, ਬਲਵਿੰਦਰ ਕੌਰ ਜੂਨੀਅਰ ਸਹਾਇਕ ਆਦਿ ਹਾਜ਼ਰ ਸਨ।