Quantcast
Channel: Punjabi News -punjabi.jagran.com
Viewing all articles
Browse latest Browse all 44007

ਕਿਸਾਨ ਖੁਦਕੁਸ਼ੀਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਕੇਜਰੀਵਾਲ

$
0
0

ਜਗਤਾਰ ਸਿੰਘ ਧੰਜਲ, ਮਾਨਸਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨਾਲ ਅਫਸੋਸ ਕਰਨ ਲਈ ਪੁੱਜੇ ਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਕਾਲੀ- ਭਾਜਪਾ ਸਰਕਾਰ ਦੀਆਂ ਨੀਤੀਆਂ, ਮਿਲਾਵਟੀ ਵਸਤਾਂ, ਖਾਦਾਂ ਵਿਚ ਮੰਤਰੀਆਂ ਦੇ ਹਿੱਸੇ ਕਾਰਨ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਕੀਟਨਾਸ਼ਕ ਘਪਲੇ 'ਚ ਸਿੱਧਾ ਨਾਂ ਆਉਣ ਦੇ ਬਾਵਜੂਦ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਅੱਜ ਵੀ ਮੰਤਰੀ ਹੈ। ਉਨਾਂ ਕਿਹਾ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦਾ ਪੰਜਾਬ ਵਿਚ ਰਾਜ ਇਥੋਂ ਦੇ ਲੋਕ ਦੇਖ ਚੁੱਕੇ ਹਨ। 'ਆਪ' ਦੀ ਸਰਕਾਰ ਬਣਨ 'ਤੇ ਹਰ ਵਿਅਕਤੀ ਖੁਸ਼ਹਾਲ ਤੇ ਆਪਣੀ ਸਰਕਾਰ ਮਹਿਸੁੂਸ ਕਰੇਗਾ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਜਲਦੀ ਤੋਂ ਜਲਦੀ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰੀ ਜਾਵੇਗੀ ਅਤੇ ਕਿਸਾਨ ਪੱਖੀ ਨੀਤੀਆਂ ਬਣਾਈਆਂ ਜਾਣਗੀਆਂ। 'ਆਪ' ਦੇ ਰਾਜ ਚ ਕਿਸੇ ਕਿਸਾਨ ਨੂੰ ਅਜਿਹਾ ਕਦਮ ਨਹੀਂ ਚੁੱਕਣਾ ਪਵੇਗਾ। ਕੇਜਰੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਦੀ ਨਾਕਾਮੀ ਹੈ ਕਿ ਨਰਮੇ ਦੀ ਫਸਲ ਬਰਬਾਦ ਹੋਣ ਦੇ ਬਾਵਜੂਦ ਢੁਕਵਾਂ ਮੁਆਵਜ਼ਾ ਨਹੀਂ ਦਿੱਤਾ ਜਦੋਂ ਕਿ ਦਿੱਲੀ ਸਰਕਾਰ 20 ਹਜ਼ਾਰ ਰੁਪਏ ਪ੫ਤੀ ਏਕੜ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਫਸਲ ਬਰਬਾਦ ਹੋਣ 'ਤੇ ਦਿੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੀ ਪ੫ਧਾਨ ਪ੫ੋ. ਬਲਜਿੰਦਰ ਕੌਰ ਇੰਚਾਰਜ , 'ਆਪ' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ , ਰੋਮੀ ਭਾਟੀ, ਨਰਿੰਦਰਪਾਲ ਸਿੰਘ ਭਗਤਾ ਜੋਨਲ ਇੰਚਾਰਜ ਬਿਠੰਡਾ, ਮੁਨੀਸ਼ ਹੁੱਡਾ, ਨੀਲ ਗਰਗ, ਗੁਰਲਾਭ ਸਿੰਘ ਮਾਹਲ, ਨਾਜਰ ਸਿੰਘ ਮਾਨਸ਼ਾਹੀਆ, ਦੀਪਕ ਬਾਂਸਲ, ਸ਼ਿੰਦਰਪਾਲ ਸਿੰਘ ਧਲਿਓ, ਗੁਰਬਿੰਦਰ ਖੱਤਰੀਵਾਲ, ਅੰਮਿ੫ਤ ਅਗਰਵਾਲ, ਰਾਜਵੀਰ ਜੋਗਾ,ਜੀਵਨ ਸਿੰਘ,ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>