ਅਮਰਜੀਤ ਸਿੰਘ ਜੀਤ ਜੰਡੂ ਸਿਘਾ/ਪਤਾਰਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਰਵਿਦਾਸੀਆ ਧਰਮ ਦੇ 7ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਪਿੰਡ ਮਦਾਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਸੁਰਿੰਦਰ ਦਾਸ ਬਾਵਾ ਕਾਹਨਪੁਰ ਦੇ ਉਪਦੇਸ਼ਾਂ ਤਹਿਤ ਪਿੰਡ ਮਦਾਰਾ 'ਚ ਪਹਿਲੀ ਵਾਰ ਸਜਾਈ ਗਈ। ਇਸ ਮੌਕੇ ਨਿਸ਼ਾਨ ਸਾਹਿਬ ਵੀ ਝੁਲਾਏ ਗਏ।
ਸੰਗਤਾਂ 'ਚ ਪਿੰਡ ਦੇ ਸਰਪੰਚ ਹਰੀ ਚੰਦ, ਕਾਂਸ਼ੀ ਰਾਮ ਕਲੇਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਜਗਤ ਗੁਰੂ ਰਵਿਦਾਸ ਸਾਹਿਤ ਸੰਸਥਾ, ਸੁਖਦੇਵ ਰਾਜ, ਦਵਿੰਦਰ ਕੁਮਾਰ ਪੰਚ, ਰਣਜੀਤ ਸਾਬੀ, ਚਰਨਜੀਤ ਬੱਧਣ, ਐਮਡੀ ਮੰਗਾ ਸਰਪੰਚ, ਬਲਜੀਤ ਬੱਲੀ, ਭਿੰਦਾ ਰਾਏਪੁਰੀ, ਧਰਮਪਾਲ, ਬਲਦੇਵ ਰਾਜ ਪ੍ਰਧਾਨ ਤੇ ਸਮੂਹ ਮੈਂਬਰਾਂ ਨੇ ਸੇਵਾ ਨਿਭਾਈ। ਇਸ ਮੌਕੇ ਸੇਵਾਦਾਰਾਂ ਨੇ ਲੰਗਰ ਅਤੁੱਟ ਵਰਤਾਏ। ਜਿਕਰਯੋਗ ਹੈ ਕਿ ਅੱਜ 27 ਫਰਵਰੀ ਨੂੰ ਪਿੰਡ ਮਦਾਰਾ 'ਚ ਮਹਾਨ ਜਨ ਚੇਤਨਾ ਸੰਤ ਸਮਾਗਮ ਸੰਤ ਸੁਰਿੰਦਰ ਦਾਸ ਬਾਵਾ ਕਾਹਨਪੁਰ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਭਾਰੀ ਗਿਣਤੀ ਵਿੱਚ ਸੰਤ ਮਹਾਪੁਰਸ਼ ਪੁੱਜ, ਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ।