26)
-ਗੁਰਦਾਸਪੁਰ ਜ਼ਿਲ੍ਹੇ ਤੋਂ ਆਈ ਬਰਾਤ ਹੋਈ ਹਾਦਸੇ ਦਾ ਸ਼ਿਕਾਰ
-ਟਰੱਕ ਡਰਾਈਵਰ ਗੰਭੀਰ ਜ਼ਖ਼ਮੀ, 30 ਬਰਾਤੀ ਜ਼ਖ਼ਮੀ
-ਬੱਸ ਦਾ ਡਰਾਈਵਰ ਮੌਕੇ ਤੋਂ ਹੋਇਆ ਫ਼ਰਾਰ
=ਪੁਲਸ ਨੇ ਬੱਸ ਡਰਾਈਵਰ ਖ਼ਿਲਾਫ਼ ਕੀਤਾ ਮਾਮਲਾ ਦਰਜ
ਜੇਐਨਐਨ, ਭੁਲੱਥ : ਗੁਰਦਾਸਪੁਰ ਜ਼ਿਲ੍ਹੇ ਤੋਂ ਆਈ ਬਾਰਾਤ ਨਡਾਲਾ ਸੁਭਾਨਪੁਰ ਮਾਰਗ 'ਤੇ ਹਾਦਸੇ ਦਾ ਸ਼ਿਕਾਰ ਬਣ ਗਈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਸਲਾਮਾਬਾਦ ਜੱਟਾ ਦੀ ਬੰਬੀ ਮੁਹੱਲਾ ਵਾਸੀ ਲਾੜਾ ਆਪਣੀ ਬਾਰਾਤ ਲੈ ਕੇ ਜਲੰਧਰ ਜਾ ਰਹੀ ਸੀ। ਬਰਾਤ ਬੱਸ ਨੰਬਰ (ਪੀਬੀ02 7480) 'ਚ ਸਵਾਰ ਹੋ ਕੇ ਜਾ ਰਹੀ ਸੀ, ਜਦੋਂ ਬਰਾਤ ਨਡਾਲਾ ਦੇ ਅਪੇਕਸ ਨੇੜੇ ਪੁੱਜੀ ਤਾਂ ਸੁਭਾਨਪੁਰ ਤੋਂ ਆ ਰਿਹਾ ਟਰੱਕ ਨੰਬਰ (ਪੀਬੀ08 ਡਬਲਿਊ 5679) ਜੋ ਕਿ ਚੋਲਾਂ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ, ਤੇਜ਼ ਰਫ਼ਤਾਰ ਹੋਣ ਕਾਰਨ ਬਰਾਤ ਵਾਲੀ ਬੱਸ ਨਾਲ ਜਾ ਟਕਰਾਇਆ। ਜਿਸ ਕਾਰਨ ਟਰੱਕ ਚਾਲਕ ਮਹਿੰਦਰ ਸਿੰਘ ਵਾਸੀ ਬੁੱਲੇਵਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਸੰਤ ਕਸ਼ਮੀਰਾ ਸਿੰਘ ਹਸਪਤਾਲ ਸੁਭਾਨਪੁਰ 'ਚ ਦਾਖ਼ਲ ਕਰਵਾਇਆ ਗਿਆ। ਉਥੇ ਟੱਕਰ ਹੋਣ ਕਾਰਨ ਬਰਾਤ ਵਾਲੀ ਬੱਸ 'ਚ ਸਵਾਰ ਲੋਕਾਂ 'ਚੋਂ 14 ਦੇ ਕਰੀਬ ਲੋਕਾਂ ਨੂੰ ਸੁਭਾਨਪੁਰ ਦੇ ਹਸਪਤਾਲ ਤੇ 16 ਦੇ ਕਰੀਬ ਬਰਾਤੀਆਂ ਨੂੰ ਭੁਲੱਥ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਆਪਣੀ ਰਿਪੋਰਟ ਮੁਤਾਬਕ 30 ਬਰਾਤੀ ਜ਼ਖ਼ਮੀ ਹੋਏ। ਜਾਣਕਾਰੀ ਮੁਤਾਬਕ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਰਵਾਈ ਕਰਦੇ ਹੋਏ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਬੱਸ ਡਰਾਈਵਰ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।