ਪੱਤਰ ਪ੍ਰੇਰਕ, ਗੁਰਾਇਆ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤਹਿਤ ਪਿੰਡ ਢੰਡਾ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ, ਜਿਸਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਪੁੱਜੇ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਕੀਤੀ। ਇਸ ਮੌਕੇ 100 ਦੇ ਕਰੀਬ ਲਾਭਪਾਤਰੀਆਂ ਨੂੰ 500 ਰੁਪਏ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਗਈ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਸੱੁਖ ਸਹੂਲਤ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸਰਪੰਚ ਲੱਛੂ ਰਾਮ, ਪੰਚ ਦਿਆਲ ਸਿੰਘ, ਪੰਚ ਹਰਭਜਨ ਸਿੰਘ, ਸਾਬਕਾ ਪੰਚ ਦਲਜੀਤ ਸਿੰਘ, ਸਾਬਕਾ ਪੰਚ ਬਿੰਦਰ ਲਾਲ, ਪ੫ਧਾਨ ਨਾਜ਼ਰ ਸਿੰਘ, ਚਰਨਜੀਤ ਸਿੰਘ ਸਾਰੰਗ, ਸਰਬਜੀਤ ਢੇਸੀ, ਅਵਤਾਰ ਲਾਲ, ਰਾਮਪਾਲ ਢੇਸੀ, ਨਛੱਤਰ ਸਿੰਘ ਆਦਿ ਹਾਜ਼ਰ ਸਨ।
↧