ਜਰਨੈਲ ਸਿੰਘ ਖੁਰਦ, ਲਸਾੜਾ/ਉੜਾਪੜ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਚੇਅਰਮੈਨ ਪੰਚਾਇਤ ਸੰਮਤੀ ਤੇ ਬੀਡੀਪੀਓ ਅੌੜ ਦੀ ਸਾਂਝੀ ਅਗਵਾਈ ਹੇਠ ਨਜ਼ਦੀਕੀ ਪਿੰਡ ਨੰਗਲ ਜੱਟਾਂ ਦੇ ਖੇਡ ਸਟੇਡੀਅਮ ਵਿਖੇ ਬਲਾਕ ਪੱਧਰੀ ਖੇਡ ਮੁਕਬਲੇ ਕਰਵਾਏ ਗਏ। ਇਸ ਮੌਕੇ ਜ਼ਿਆਦਾਤਰ ਪਿੰਡਾਂ ਦੇ ਸਰਪੰਚਾਂ-ਪੰਚਾਂ ਤੋਂ ਇਲਾਵਾ ਮਹਿਲਾ ਪੰਚ-ਸਰਪੰਚ ਨੇ ਵਧ ਚੜ੍ਹ ਕੇ ਆਪਣੀ-ਆਪਣੀ ਹਾਜ਼ਰੀ ਭਰੀ।
ਇਸ ਸਬੰਧੀ ਬੀ.ਡੀ.ਪੀ.ਓ ਅੌੜ ਰਣਜੀਤ ਸਿੰਘ ਖਟੜਾ ਨੇ ਦੱਸਿਆ ਕਿ ਇਸ ਖੇਡ ਮੁਕਾਬਲਿਆ ਦਾ ਉਦਘਾਟਨ ਬਲਾਕ ਸੰੰਮਤੀ ਅੌੜ ਦੇ ਚੇਅਰਮੈਨ ਬਲਵਿੰਦਰ ਮਾਹਿਲ ਵਲੋਂ ਕੀਤਾ ਗਿਆ, ਜਦੋ ਕਿ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਵਾਹਦ, ਚੇਅਰਮੈਨ ਬਲਵਿੰਦਰ ਮਾਹਿਲ ਤੇ ਸੂਗਰ ਮਿੱਲ ਨਵਾਂਸ਼ਹਿਰ ਦੇ ਚੇਅਰਮੈਨ ਜਥੇ. ਰਣਜੀਤ ਸਿੰਘ ਿਝੰਗੜ ਆਦਿ ਵੱਲੋਂ ਵੀ ਹਾਜ਼ਰੀ ਭਰੀ।
ਇਸ ਮੌਕੇ ਕਰਵਾਏ ਮੁਕਾਬਲਿਆਂ ਦੌਰਾਨ ਲੜਕਿਆਂ ਦੀ 100, 400 ਮੀਟਰ ਦੌੜਾਂ ਤੇ ਲੜਕੀਆ ਦੀ ਦੌੜ 'ਚ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ 3100/-, 2100/- ਤੇ 1100/- ਰੁਪਏ ਇਨਾਮ ਦਿੱਤਾ ਗਿਆ।
ਇਸੇ ਤਰ੍ਹਾਂ ਪੰਚਾ-ਸਰਪੰਚਾਂ ਦੀ ਦੋੜ 'ਚ ਅਜਮੇਰ ਸਿੰਘ ਸਰਪੰਚ ਪਹਿਲੇ, ਸੋਢੀ ਰਾਮ ਪੰਚ ਦੂਜੇ ਤੇ ਗੁਲਜਾਰ ਸਿੰਘ ਪੰਦਰਾਵਲ ਤੀਜੇ ਸਥਾਨ ਤੇ ਰਹਿ ਕਿ ਕ੫ਮਵਾਰ 3100/-2100/- ਤੇ 1100/- ਰੁਪਏ ਦਾ ਇਨਾਮ ਪ੫ਾਪਤ ਕੀਤਾ, ਇਸੇ ਤਰ੍ਹਾ ਬਾਲੀਬਾਲ ਲੜਕਿਆ ਦੇ ਹੋਏ ਫਾਈਨਲ ਮੈਚ'ਚ ਮਹਿਮੂਦ ਪੁਰ ਜੇਤੂ ਤੇ ਜੁਲਾਹ ਮਾਜਰਾ ਉਪ ਜੇਤੂ, ਕਬੱਡੀ ਲੜਕੇ ਦੇ ਹੋਏ ਮੈਚ'ਚ ਗੁਣਾਚੌਰ ਜੇਤੂ ਤੇ ਮਜਾਰਾ ਨੌ ਅਬਾਦ ਉਪ ਜੇਤੂ, ਲੜਕੀਆ ਕਬੱਡੀ ਦੇ ਫਾਈਨਲ ਮੈਚ'ਚ ਜਗਤ ਪੁਰ ਜੇਤੂ ਤੇ ਗਹਿਲ ਮਜਾਰੀ ਉਪ ਜੇਤੂ, ਰੱਸਾ ਕੱਸ਼ੀ ਦੇ ਫਾਈਨਲ ਮੈਚ ਵਿਚ ਉੜਾਪੜ ਜੇਤੂ ਤੇ ਪੰਦਰਾਵਲ ਉਪ ਜੇਤੂ ਆਦਿ ਟੀਮਾਂ ਨੇ ਕ੫ਮਵਾਰ ਜੇਤੂ ਟੀਮਾਂ ਨੇ 21000/- ਰੁਪਏ ਤੇ ਉਪ ਜੇਤੂ ਟੀਮਾਂ ਨੇ ਕ੫ਮਵਾਰ 11000/- ਰੁਪਏ ਦੇ ਇਨਾਮ ਪ੫ਾਪਤ ਕੀਤੇ ਤੇ ਇਸੇ ਤਰ੍ਹਾਂ ਫੁੱਟਬਾਲ ਵਿਚ ਨੰਗਲ ਜੱਟਾਂ ਜੇਤੂ ਨੇ 21000/- ਰੁਪਏ ਤੇ ਉਪ ਜੇਤੂ ਸੀੜਾ ਦੀ ਟੀਮ ਨੇ 15000/-ਰੁ. ਦਾ ਇਨਾਮ ਪ੍ਰਾਪਤ ਕੀਤਾ।
ਇਸ ਮੌਕੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਵਾਹਦ ਨੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਕਿਹਾ ਕਿ ਮੇਲਾ ਪ੫ਬੰਧਕ ਕਮੇਟੀ ਦੇ ਸਮੁੂਹ ਅਹੁਦੇਦਾਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਬਲਾਕ ਅੌੜ ਦੇ ਸਮੂਹ ਪਿੰਡਾਂ ਦੇ ਨੌਜਵਨਾਂ ਨੂੰ ਖੇਡਾਂ ਵੱਲ ਪ੫ੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਬਲਾਕ ਪੱਧਰੀ ਇਹੋ ਜਿਹੇ ਖੇਡ ਮੇਲੇ ਕਰਵਾਉਣ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਉਨ੍ਹਾਂ ਨੂੰ ਨਸ਼ਿਆਂ ਤੇ ਹੋਰ ਵੀ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਬਹੁਤ ਸਹਾਈ ਸਿੱਧ ਹੋ ਰਹੇ ਹਨ।
ਇਸ ਲਈ ਨੌਜਵਾਨਾਂ ਨੂੰ ਖੇਡਾਂ 'ਚ ਵਧੇਰੇ ਰੁੂਚੀ ਲੈਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਸਲਿੰਦਰ ਸਿੰਘ ਸਰਪੰਚ, ਅਜਮੇਰ ਸਿੰਘ ਸਰਪੰਚ, ਸੋਢੀ ਰਾਮ, ਜਗਤਾਰ ਸਿੰਘ, ਅਮਰੀਕ ਸਿੰਘ, ਸਤਪਾਲ, ਬਲਬੀਰ ਸਿੰਘ ਪੰਚ, ਕਸ਼ਮੀਰ ਸਿੰਘ, ਸੋਹਣ ਸਿੰਘ, ਮਹਿੰਦਰ ਸਿੰਘ ਪ੍ਰਵਾਸੀ ਪੰਜਾਬੀ, ਨਿਰਮਲ ਸਿੰਘ, ਹਰਜਿੰਦਰ ਸਿੰਘ ਪ੍ਰਧਾਨ ਭਾਈ ਘਨ੍ਹੱਈਆ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ, ਪ੍ਰਕਾਸ਼ ਕੌਰ, ਰਜਿੰਦਰ ਕੌਰ, ਮੈਂਬਰ ਐਸਜੀਪੀਸੀ ਜਥੇ. ਗੁਬਖਸ਼ ਸਿੰਘ ਖਾਲਸਾ, ਭਾਜਪਾ ਆਗੂ ਸ਼ਾਮ ਸੁੰਦਰ ਜਾਡਲਾ, ਸ਼੫ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੫ਧਾਨ ਜਥੇ ਰਾਮ ਸਿੰਘ, ਮੋਹਣ ਸਿੰਘ, ਗੁਰਭੇਜ ਸਿੰਘ, ਜਥੇ. ਗੁਰਚੇਤਨ ਸਿੰਘ, ਕੁਲਜੀਤ ਸਿੰਘ, ਬਿਸ਼ਨ, ਜਸਕੰਵਲ ਸਿੰਘ ਤਿੰਨੇ ਸੰਮਤੀ ਮੈਂਬਰ, ਰਾਕੇਸ਼ ਕੁਮਾਰ ਪੰਚਾਇਤ ਸਕੱਤਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।