ਰਣਦੀਪ ਕੁਮਾਰ ਸਿੱਧੂ/ਅਕਸ਼ੈਦੀਪ, ਆਦਮਪੁਰ
ਰਘੁਵੰਸ਼ ਪਰਿਵਾਰ ਆਦਮਪੁਰ ਵੱਲੋਂ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਧਾਨ ਡਾ. ਮੋਹਿਤ ਗੌਤਮ ਦੀ ਦੇਖ-ਰੇਖ ਹੇਠ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਭਗਵਾਨ ਸ਼ਿਵ ਸੰਕਰ ਤੇ ਮਾਤਾ ਪਾਰਵਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਲਕਾ ਵਿਧਾਇਕ ਤੇ ਸੀਪੀਐਸ ਪਵਨ ਕੁਮਾਰ ਟੀਨੂੰ ਨੇ ਸ਼ਿਰਕਤ ਕੀਤੀ।
ਸ਼ੋਭਾ ਯਾਤਰਾ ਆਦਮਪੁਰ ਦੇ ਮੇਨ ਬਾਜ਼ਾਰ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਤੋਂ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਵਤੀ ਜੀ ਦੀ ਪੂਜਾ ਕਰਨ ਉਪਰੰਤ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਸ਼ੁਰੂ ਹੋਈ, ਜੋ ਮੇਨ ਬਾਜ਼ਾਰ ਆਦਮਪੁਰ ਤੋਂ ਘੰਟਾ ਘਰ, ਮੇਨ ਰੋਡ, ਐਮਈਐਸ ਰੋਡ, ਰੇਲਵੇ ਰੋਡ ਤੋਂ ਹੁੰਦੀ ਹੋਈ ਵਾਪਸ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ।
ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ ਸ਼ੰਕਰ ਤੇ ਮਾਤਾ ਪਾਰਵਤੀ ਜੀ, ਭਗਵਾਨ ਸ਼੍ਰੀ ਿਯਸ਼ਨ ਤੇ ਰਾਧਾ ਜੀ ਦੇ ਸੁੰਦਰ ਸਰੂਪ ਸਜਾਏ ਗਏ। ਇਸ ਮੌਕੇ ਭਗਵਾਨ ਸ਼ਿਵ ਤਾਂਡਵ ਤੇ ਭਗਵਾਨ ਰਾਧਾ ਿਯਸ਼ਨ ਜੀ ਦਾ ਨਿ੍ਰਤ ਦੇਖਣਯੋਗ ਸੀ। ਸ਼ੋਭਾ ਯਾਤਰਾ ਦਾ ਸਵਾਗਤ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਲ-ਫਰੂਟ, ਕੋਲਡਡਿ੍ਰੰਕ, ਚਾਹ-ਪਕੌੜਿਆਂ ਤੇ ਪਾਣੀ ਦੇ ਲੰਗਰ ਲਗਾਏ। ਇਸ ਮੌਕੇ ਵੱਖ-ਵੱਖ ਕੀਰਤਨੀ ਮੰਡਲੀਆਂ ਵੱਲੋਂ ਮਾਤਾ ਪਾਰਵਤੀ ਤੇ ਭਗਵਾਨ ਸ਼ਿਵ ਸੰਕਰ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਉਪਰੰਤ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਮੂਹ ਇਲਾਕਾ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ।
ਇਸ ਮੌਕੇ ਰਘੁਵੰਸ਼ ਪਰਿਵਾਰ ਦੇ ਪ੍ਰਧਾਨ ਡਾ. ਮੋਹਿਤ ਗੌਤਮ ਨੇ ਸਮੂਹ ਇਲਾਕਾ ਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਉਹ ਹਰ ਸਾਲ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਆਪਣੇ ਰਘੁਵੰਸ਼ ਪਰਿਵਾਰ ਦੇ ਸਮੂਹ ਮੈਂਬਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਜਾਉਂਦੇ ਹਨ। ਉਨ੍ਹਾਂ ਆਪਣੇ ਪਰਿਵਾਰ ਵੱਲੋਂ ਸਮੂਹ ਇਲਾਕਾ ਵਾਸੀਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਕਾਰਨ ਸ਼ੋਭਾ ਯਾਤਰਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਪੰਨ ਹੋਈ।
ਇਸ ਮੌਕੇ ਸ਼ੋਭਾ ਯਾਤਰਾ 'ਚ ਸ਼ਿਰਕਤ ਕਰਨ 'ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਰਘੁਵੰਸ਼ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਪਵਿੱਤਰ ਸਿੰਘ ਪ੍ਰਧਾਨ ਨਗਰ ਕੌਂਸਲ, ਗੁਰਚਰਨ ਰਾਏ ਸ਼ਿੰਗਾਰੀ, ਮਦਨ ਲਾਲ ਅਗਰਵਾਲ, ਰਾਕੇਸ਼ ਅਗਰਵਾਲ ਯੂਥ ਕਾਂਗਰਸੀ ਆਗੂ, ਸਤਪਾਲ ਬਜਾਜ, ਰਾਜ ਕੁਮਾਰ ਪਾਲ, ਗਗਨ ਪਸਰੀਚਾ, ਅਕਸ਼ੈਦੀਪ ਸ਼ਰਮਾ ਮੈਂਬਰ ਯੁਵਾ ਬ੍ਰਾਹਮਣ ਸਭਾ, ਸੁਦਾਮਾ ਭਗਤ, ਅਰੁਣ ਸ਼ਰਮਾ, ਵਿਨੋਦ ਕੁਮਾਰ, ਵਿਕਰਮ ਟੰਡਨ, ਜੀਵਨ, ਦਿਨੇਸ਼ ਕੁਮਾਰ, ਰਮਨ ਗੁਪਤਾ, ਸ਼ਿਵਮ, ਕਿਸ਼ਨ ਅਗਨੀਹੋਤਰੀ, ਧੀਰਜ ਵਰਮਾ, ਅਨੁਜ ਗੋਇਲ, ਕਰਮਵੀਰ ਸਲੋਟ, ਕੁਲਵਿੰਦਰ ਸਿੰਘ, ਭੁਪਿੰਦਰ ਕੁਮਾਰ, ਵਰੁਣ ਗੌਤਮ, ਸੰਤੋਖ ਸਿੰਘ ਦਵਿੰਦਰ ਕੁਮਾਰ, ਕਰਨ ਭੱਲਾ, ਰਣਜੀਤ ਸਿੰਘ, ਕਰਵਲ ਕੌਂਸਲਰ, ਰਮਨ ਪੁਰੰਗ ਬੌਬੀ ਕੌਂਸਲਰ, ਵਿਸ਼ਾਲ ਟੰਡਨ, ਸੰਦੀਪ ਸ਼ਰਮਾ, ਹਰੀਸ਼ ਗੁਪਤਾ, ਪਾਰਸ ਦਿਲਬਾਗੀ, ਅਮਿਤ ਸ਼ਰਮਾ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।