- ਯੂਪੀ ਐਮਐਲਸੀ ਚੋਣਾਂ
- 28 ਸੀਟਾਂ 'ਤੇ ਚੋਣ ਨਤੀਜੇ 'ਚ 22 ਸੀਟਾਂ ਸਪਾ ਦੀ ਝੋਲੀ 'ਚ
- ਭਾਜਪਾ ਦਾ ਖਾਤਾ ਨਹੀਂ ਖੁੱਲਿ੍ਹਆ, ਬਸਪਾ ਨੂੰ ਦੋ, ਕਾਂਗਰਸ ਅਤੇ ਆਜ਼ਾਦ ਨੂੰ ਤਿੰਨ ਸੀਟਾਂ
ਜਾਗਰਣ ਨਿਊਜ਼ ਨੈੱਟਵਰਕ, ਲਖਨਊ : ਐਮਐਲਸੀ ਚੋਣਾਂ ਦੀਆਂ 28 ਸਥਾਨਕ ਸਰਕਾਰਾਂ ਸੀਟਾਂ ਦੇ ਨਤੀਜੇ 'ਚ ਸਮਾਜਵਾਦੀ ਪਾਰਟੀ ਦਾ ਸਾਈਕਲ ਫਰਾਟੇ ਭਰਦਾ ਹੋਇਆ ਅੱਗੇ ਨਿਕਲ ਗਿਆ। 22 ਸੀਟਾਂ 'ਤੇ ਸਪਾ ਨੇ ਜਿੱਤ ਹਾਸਲ ਕੀਤੀ। 25 ਸੀਟਾਂ 'ਤੇ ਉਮੀਦਵਾਰ ਉਤਾਰਨ ਵਾਲੀ ਭਾਜਪਾ ਦਾ ਕਮਲ ਕਿਤੇ ਵੀ ਖਿੜ ਨਹੀਂ ਸਕਿਆ। ਬਸਪਾ ਜਿੱਥੇ ਦੋ ਸੀਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ, ਉੱਥੇ ਕਾਂਗਰਸ ਰਾਏਬਰੇਲੀ ਦੀ ਸੀਟ ਬਚਾਉਣ ਵਿਚ ਸਫਲ ਰਹੀ। ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਾ ਸਵਾਦ ਚੱਖਿਆ, ਜਿਨ੍ਹਾਂ ਵਿਚ ਸਭ ਤੋਂ ਵੱਧ ਚਰਚਾ ਜੇਲ੍ਹ ਵਿਚ ਬੰਦ ਚਰਚਿਤ ਬ੍ਰਜੇਸ਼ ਸਿੰਘ ਦੀ ਬਨਾਰਸ ਦੀ ਜਿੱਤ ਰਹੀ।
ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਵਾਰਾਨਸੀ ਵਿਚ ਸਪਾ ਉਮੀਦਵਾਰ ਨੂੰ ਮੰੂਹ ਦੀ ਖਾਣੀ ਪਈ। ਇਥੋਂ ਸਹਾਰਨਪੁਰ ਜੇਲ੍ਹ ਵਿਚ ਬੰਦ ਚਰਚਿਤ ਬ੍ਰਜੇਸ਼ ਸਿੰਘ ਨੇ ਸਪਾ ਉਮੀਦਵਾਰ ਮੀਨਾ ਸਿੰਘ ਨੂੰ 1986 ਵੋਟਾਂ ਨਾਲ ਹਰਾਇਆ। ਮੀਰਜਾਪੁਰ ਸੋਨਭਦ੫ ਸੀਟ ਸਪਾ ਉਮੀਦਵਾਰ ਰਾਮਲਲੀ ਮਿਸ਼ਰਾ ਨੇ ਬਸਪਾ ਤੋਂ ਖੋਹੀ। ਬਸਪਾ ਨੇ ਐਮਐਲਸੀ ਰਹੇ ਵਿਨੀਤ ਦੀ ਜਗ੍ਹਾ ਉਨ੍ਹਾਂ ਦੇ ਭਰਾ ਤਿ੫ਭੁਵਨ ਨਾਰਾਇਣ ਸਿੰਘ ਨੂੰ ਉਮੀਦਵਾਰ ਬਣਾਇਆ ਸੀ। ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੇ ਸੰਸਦੀ ਖੇਤਰ ਆਜ਼ਮਗੜ੍ਹ ਵਿਚ ਸਪਾ ਦੇ ਰਾਕੇਸ਼ ਯਾਦਵ ਗੁਡੂ ਨੇ ਭਾਜਪਾ ਦੇ ਰਾਜੇਸ਼ ਮਹੁਆਰੀ ਨੂੰ ਹਰਾਇਆ। ਬਸਪਾ ਦੇ ਚੰਦਨ ਤੀਸਰੇ ਸਥਾਨ 'ਤੇ ਰਹੇ। ਬਲੀਆ ਵਿਚ ਸਪਾ ਉਮੀਦਵਾਰ ਰਵੀਸ਼ੰਕਰ ਸਿੰਘ ਪੱਪੂ ਨੇ ਭਾਜਪਾ ਉਮੀਦਵਾਰ ਠਾਕੁਰ ਅਨੂਪ ਸਿੰਘ ਨੂੰ 2041 ਵੋਟਾਂ ਨਾਲ ਹਰਾਇਆ। ਇਥੋਂ ਰਵੀਸ਼ੰਕਰ ਪਹਿਲਾਂ ਬਸਪਾ ਦੇ ਐਮਐਲਸੀ ਸਨ।
ਜੌਨਪੁਰ ਸੀਟ 'ਤੇ ਬਸਪਾ ਉਮੀਦਵਾਰ ਬ੍ਰਜੇਸ਼ ਸਿੰਘ ਨੇ ਸਪਾ ਦੇ ਲੱਲਨ ਯਾਦਵ ਨੂੰ 977 ਵੋਟਾਂ ਨਾਲ ਹਰਾਇਆ। ਭਾਜਪਾ ਦੇ ਸਤੀਸ਼ ਸਿੰਘ ਤੀਜੇ ਸਥਾਨ 'ਤੇ ਰਹੇ। ਗਾਜੀਪੁਰ ਵਿਚ ਆਜ਼ਾਦ ਉਮੀਦਵਾਰ ਵਿਸ਼ਾਲ ਸਿੰਘ ਚੰਦਲ ਨੇ ਸਪਾ ਦੇ ਸਾਨੰਦ ਸਿੰਘ ਨੂੰ 65 ਵੋਟਾਂ ਨਾਲ ਹਰਾਇਆ। ਗੋਰਖਪੁਰ-ਮਹਰਾਜਗੰਜ ਸੀਟ 'ਤੇ ਸਪਾ ਦੇ ਵਿਰੋਧੀ ਸੀਪੀਚੰਦ ਨੇ ਸਪਾ ਸਮੱਰਥਨ ਵਾਲੇ ਆਜ਼ਾਦ ਉਮੀਦਵਾਰ ਜੈ ਪਰਕਾਸ਼ ਯਾਦਵ ਨੂੰ 1589 ਵੋਟਾਂ ਨਾਲ ਹਰਾਇਆ। ਦੇਵਰੀਆ-ਕੁਸ਼ਲੀਨਗਰ ਸੀਟ 'ਤੇ ਸਪਾ ਦੇ ਰਾਮ ਅਵਧ ਯਾਦਵ ਜੇਤੂ ਐਲਾਨੇ ਗਏ। ਉਨ੍ਹਾਂ ਬਸਪਾ ਦੇ ਅਜੀਤ ਸ਼ਾਹੀ ਨੂੰ 1379 ਵੋਟਾਂ ਨਾਲ ਹਰਾਇਆ। ਭਾਜਪਾ ਉਮੀਦਵਾਰ ਸੁਨੀਲ ਨੂੰ ਸਿਰਫ 315 ਵੋਟਾਂ ਮਿਲੀਆਂ।
ਬਸਤੀ ਸਿਧਾਰਥ ਨਗਰ ਸੀਟ 'ਤੇ ਸਪਾ ਦੇ ਸੰਤੋਸ਼ ਯਾਧਵ ਉਰਫ ਸੰਨੀ ਨੇ ਭਾਜਪਾ ਦੇ ਪਰਮੋਦ ਉਰਫ ਗਿੱਲਮ ਚੌਧਰੀ ਨੂੰ 2861 ਵੋਟਾਂ ਨਾਲ ਹਰਾਇਆ। ਲਖੀਮਪਰੁ ਸੀਟ 'ਤੇ ਸਪਾ ਉਮੀਦਵਾਰ ਸ਼ਸ਼ਾਂਕ ਯਾਦਵ ਜੇਤੂ ਰਹੇ। ਬਾਰਾਬੰਕੀ ਵਿਚ ਸਪਾ ਉਮੀਦਵਾਰ ਰਾਜੇਸ਼ ਯਾਦਵ ਨੇ ਭਾਰੀ ਫਰਕ ਨਾਲ ਜਿੱਤ ਦਰਜ ਕੀਤੀ। ਸੀਮਤ ਵੋਟਾਂ ਨਾਲ ਭਾਕਿਯੂ ਦੇ ਜਨਰਲ ਸਕੱਤਰ ਤੇ ਆਜ਼ਾਦ ਉਮੀਦਵਾਰ ਮੁਕੇਸ਼ ਸਿੰਘ ਦੂਸਰੇ ਅਤੇ ਬਸਪਾ ਉਮੀਦਵਾਰ ਮਨੋਜ ਵਰਮਾ ਤੀਜੇ ਸਥਾਨ 'ਤੇ ਰਹੇ।