ਚੇਨਈ (ਪੀਟੀਆਈ) : ਮਦਰਾਸ ਹਾਈ ਕੋਰਟ ਨੇ ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ 24 ਘੰਟੇ ਲਈ ਸ਼ਰਤਾਂ ਸਹਿਤ ਪੈਰੋਲ ਦਿੱਤੀ ਹੈ। ਪਿਤਾ ਦੇ ਸਰਾਧ 'ਚ ਸ਼ਾਮਿਲ ਹੋਣ ਦੇ ਲਈ ਨਲਿਨੀ ਦੀ ਅਰਜ਼ੀ 'ਤੇ ਅਦਾਲਤ ਨੇ ਇਹ ਫ਼ੈਸਲਾ ਦਿੱਤਾ। ਨਲਿਨੀ ਨੇ ਤਿੰਨ ਦਿਨ ਦੀ ਪੈਰੋਲ ਦੇ ਲਈ ਅਰਜ਼ੀ ਦਿੱਤੀ ਸੀ ਪ੍ਰੰਤੂ ਜੱਜ ਆਰ ਮਾਲਾ ਨੇ ਉਸ ਨੂੰ ਮੰਗਲਵਾਰ ਸ਼ਾਮ ਚਾਰ ਵਜੇ ਤੋਂ ਅਗਲੇ ਦਿਨ ਸ਼ਾਮ ਚਾਰ ਵਜੇ ਤਕ ਦੀ ਪੈਰੋਲ ਪ੍ਰਦਾਨ ਕੀਤੀ। ਅਦਾਲਤ ਨੇ ਇਸ ਦੌਰਾਨ ਨਲਿਨੀ ਨੂੰ ਮੀਡੀਆ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ।
↧