ਸਟਾਫ ਰਿਪੋਰਟਰ, ਜਲੰਧਰ : 'ਦੇਸ਼ 'ਚ ਜੇਕਰ ਅੌਰਤ ਨੂੰ ਸਮਾਨਤਾ ਦਾ ਅਧਿਕਾਰ ਮਿਲ ਜਾਵੇ ਤਾਂ ਦੇਸ਼ ਹੋਰ ਜ਼ਿਆਦਾ ਤਰੱਕੀ ਕਰੇਗਾ। ਅੱਜ ਦੀ ਅੌਰਤ ਕਿਸੇ ਵੀ ਪੱਖੋਂ ਮਰਦਾਂ ਤੋਂ ਘੱਟ ਨਹੀਂ ਹੈ।' ਇਹ ਗੱਲ ਨਰਿੰਦਰ ਮੋਦੀ ਟੀਮ ਮਹਿਲਾ ਵਿੰਗ ਜਲੰਧਰ ਵੱਲੋਂ ਮਨਾਏ ਵਿਸ਼ਵ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਪਾਲੀ ਬਾਗੜੀਆ ਨੇ ਕਹੀ। ਟੀਮ ਨੇ ਸ਼੍ਰੀ ਪੰਚਵਟੀ ਮੰਦਰ ਬਸਤੀ ਗੁਜ਼ਾਂ ਵਿਖੇ ਤਿਰੰਗਾ ਵੈੱਲਫੇਅਰ ਸੁਸਾਇਟੀ ਗਰੁੱਪ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ, ਕੰਪਿਊਟਰ ਸੈਂਟਰ ਤੇ ਸਮਾਜ ਸੇਵਾ ਦੇ ਹੋਰ ਕੰਮਾਂ ਲਈ ਗਰੁੱਪ ਪ੍ਰਧਾਨ ਮੀਨੂੰ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਟੀਮ ਦੀ ਸੀਨੀਅਰ ਮੀਤ ਪ੍ਰਧਾਨ ਹਰਭਜਨ ਕੌਰ, ਮੀਤ ਪ੍ਰਧਾਨ ਲਾਡੀ ਢੱਲਾ, ਪ੍ਰੈੱਸ ਸਕੱਤਰ ਨੀਲਮ, ਿਯਸ਼ਣਾ ਤੇ ਚਾਂਦਨੀ ਆਦਿ ਹਾਜ਼ਰ ਸਨ।
↧