ਅਸ਼ੀਸ਼ ਪੁਰੀ, ਕਪੂਰਥਲਾ : ਸੀਆਈਏ ਸਟਾਫ ਕਪੂਰਥਲਾ ਪੁਲਸ ਨੇ ਬੈਂਕਾਂ ਦੀ ਕੈਸ਼ ਵੈਨਾਂ ਸਮੇਤ ਕਈ ਕਾਰੋਬਾਰੀਆਂ ਤੋਂ ਪਿਸਤੌਲ ਦੇ ਜ਼ੋਰ 'ਤੇ ਲੱਖਾਂ ਦੀ ਨਗਦੀ ਲੁੱਟਣ ਵਾਲੇ ਇਕ ਲੁਟੇਰਾ ਗੈਂਗ ਦੇ ਦੋ ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਗਿ੍ਰਫ਼ਤਾਰ ਕਰ ਲਿਆ। ਦੋਵਾਂ ਨੂੰ ਸੀਜੇਐਮ ਦੀ ਅਦਾਲਤ ਨੇ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਐਸਐਸਪੀ ਆਸ਼ੀਸ਼ ਚੌਧਰੀ ਦੇ ਹੁਕਮਾਂ 'ਤੇ ਜ਼ਿਲ੍ਹਾ ਭਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐੇਸਪੀ ਡੀ ਜਗਜੀਤ ਸਿੰਘ ਸਰੋਆ ਤੇ ਡੀਐਸਪੀ ਡੀ ਹਰਪ੫ੀਤ ਸਿੰਘ ਬੈਨੀਪਾਲ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਜਸਵਿੰਦਰਪਾਲ ਸਿੰਘ ਨੇ ਪੁਲਸ ਟੀਮ ਨਾਲ ਰਾਜਪੁਰ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਸਿਧਵਾ ਦੋਨਾ ਤੋਂ ਆ ਰਹੇ ਇੱਕ ਮੋਟਰਸਾਈਕਲ 'ਤੇ ਸਵਾਰ 2 ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਸ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਭਗਵਾਨਪੁਰਾ ਥਾਣਾ ਕੋਟਲ ਸੂਰਤ ਮੱਲੀ ਗੁਰਦਾਸਪੁਰ ਜੋਕਿ ਅੱਜਕੱਲ੍ਹ ਦਿੱਲੀ ਦੇ ਜਹਾਂਗੀਰ ਪੁਰੀ ਤੇ ਸੰਦੀਪ ਕੁਮਾਰ ਉਰਫ ਦੀਪੇਂਦਰ ਵਾਸੀ ਲਾਲ ਬੰਗਲਾ ਚਕੋਰੀ ਕਾਨਪੂਰ ਜੋਕਿ ਅੱਜਕੱਲ੍ਹ ਚੰਦਨ ਵਿਹਾਰ ਨਗਰ ਦਿੱਲੀ ਵਜੋਂ ਹੋਈ ਹੈ। ਮੁਲਜ਼ਮ ਅਮਰਜੀਤ ਨੇ ਖੁਲਾਸਾ ਕੀਤਾ ਕਿ ਉਹ ਪਿਸਤੌਲ ਦੇ ਜ਼ੋਰ 'ਤੇ ਸਾਲ 2003 'ਚ ਬਟਾਲਾ 'ਚੋਂ 4 ਲੱਖ 60 ਹਜ਼ਾਰ, ਸਾਲ 2005 'ਚ ਨੂਰਮਹਿਲ 'ਚ ਹਵਾਲਾ ਕਾਰੋਬਾਰੀ ਤੋਂ 18 ਲੱਖ, ਸਾਲ 2008 'ਚ ਅੰਮਿ੫ਤਸਰ 'ਚ ਬੈਂਕ ਦੀ ਕੈਸ਼ ਵੈਨ ਤੋਂ ਪਿਸਤੌਲ ਦੇ ਜ਼ੋਰ 'ਤੇ 37 ਲੱਖ ਰੁਪਏ, ਸਾਲ 2008 'ਚ ਫਗਵਾੜਾ 'ਚ ਜਿਊਲਰ ਤੋਂ 25 ਲੱਖ ਮੁੱਲ ਦੇ ਗਹਿਣੇ, ਕਾਦੀਆਂ 'ਚ 20 ਲੱਖ ਦੀ ਨਕਦੀ ਲੁੱਟਣ ਦੇ ਇਲਾਵਾ ਪਿਸਤੌਲ ਦੇ ਜ਼ੋਰ 'ਤੇ ਕਈ ਵਾਰਦਾਤਾਂ ਕਰ ਚੁੱਕਾ ਹੈ।
ਉਧਰ, ਸਾਲ 2008 'ਚ ਸਾਥੀਆਂ ਨਾਲ ਅੰਮਿ੫ਤਸਰ 'ਚ ਬੈਂਕ ਦੀ ਕੈਸ਼ ਵੈਨ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਉਹ ਫੜਿਆ ਗਿਆ ਸੀ। ਗੁਰਦਾਸਪੁਰ ਜੇਲ੍ਹ 'ਚ 6-7 ਸਾਲ ਗੁਜਾਰਣ ਉਪਰੰਤ ਕੁਝ ਦਿਨ ਪਹਿਲਾਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਇਸ ਦੌਰਾਨ ਨਵੀਂ ਦਿੱਲੀ 'ਚ ਉਸ ਦੇ ਸੰਪਰਕ 'ਚ ਸੰਦੀਪ ਆਇਆ ਜਿਸ ਨਾਲ ਉਸ ਨੇ ਜਲੰਧਰ, ਨੂਰਮਹਿਲ ਤੇ ਨਕੋਦਰ 'ਚ ਕਈ ਜਿਊਲਰ ਤੇ ਹਵਾਲਾ ਕਾਰੋਬਾਰੀਆਂ ਨੂੰ ਲੁੱਟਣ ਦੀਆਂ ਸਕੀਮਾਂ ਬਣਾਈਆਂ। ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਤੋਂ 32 ਬੋਰ ਦੇ ਦੋ ਪਿਸਤੌਲ, 8 ਮੈਗਜ਼ੀਨ ਤੇ 820 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 4 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।