ਜੇਐਨਐਨ, ਜਲੰਧਰ : ਨਾਜਾਇਜ਼ ਉਸਾਰੀਆਂ ਸਬੰਧੀ ਵਿਵਾਦਾਂ 'ਚ ਿਘਰੇ ਕਾਂਗਰਸ ਕੌਂਸਲਰ ਦੇਸਰਾਜ ਜੱਸਲ ਨੇ ਉਸਾਰੀ 'ਤੇ ਡਿੱਚ ਚੱਲਣ ਤੋਂ ਪਹਿਲਾਂ ਹੀ ਮੰਗਲਵਾਰ ਸੀਪੀਐਸ ਕੇਡੀ ਭੰਡਾਰੀ ਤੇ ਮੇਅਰ ਸੁਨੀਲ ਜਿਓਤੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ। ਨਾਲ ਹੀ ਦੋਸ਼ ਲਗਾਇਆ ਕਿ ਕੁਰਸੀ 'ਤੇ ਬੈਠੇ ਭਾਜਪਾ ਆਗੂ ਆਪਣਾ ਤੇ ਕਰੀਬੀਆਂ ਦੇ ਨਾਜਾਇਜ਼ ਉਸਾਰੀ ਕਰਵਾ ਰਹੇ ਹਨ। ਪਰ ਗਰੀਬਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਮਕਸੂਦਾਂ ਚੌਕ ਨੇੜੇ ਦਫ਼ਤਰ ਬਾਹਰ ਸਮਰਥਕਾਂ ਨਾਲ ਮੇਅਰ ਤੇ ਭੰਡਾਰੀ ਦਾ ਪੁਤਲਾ ਸਾੜਣ ਦੇ ਬਾਅਦ ਜੱਸਲ ਨੇ ਸਮਰਥਕਾਂ ਨਾਲ ਨਿਗਮ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਮੇਅਰ ਤੇ ਭੰਡਾਰੀ ਸ਼ਹਿਰ ਭਰ 'ਚ ਨਾਜਾਇਜ਼ ਉਸਾਰੀ ਕਰਵਾ ਰਹੇ ਹਨ। ਪਰ ਦੋ ਤੇ ਚਾਰ ਮਰਲੇ 'ਚ ਘਰ ਬਣਾਉਣ ਵਾਲਿਆਂ ਨਾਲ ਧੱਕਾ ਕਰਕੇ ਡਿੱਚ ਚਲਾ ਰਹੇ ਹਨ। ਜੱਸਲ ਨੇ ਕਿਹਾ ਪਹਿਲੇ ਮੇਅਰ ਤੇ ਭੰਡਾਰੀ ਆਪਣੇ ਕਰੀਬੀਆਂ ਦੀ ਉਸਾਰੀ ਨੂੰ ਢਾਹੁਣ ਤਾਂ ਉਹ ਖੁਦ ਆਪਣੀ ਉਸਾਰੀ ਢਾਹ ਦੇਣਗੇ। ਦੂਜੇ ਪਾਸੇ ਕਮਿਸ਼ਨਰ ਦੇ ਹੁਕਮ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਵੱਲੋਂ ਪੁਲਸ ਟੀਮ ਮੁਹੱਈਆ ਨਹੀਂ ਕਰਵਾਏ ਜਾਣ ਕਾਰਨ ਬਿਲਡਿੰਗ ਸ਼ਾਖਾ ਜੱਸਲ ਦੇ ਨਾਜਾਇਜ਼ ਉਸਾਰੀ 'ਤੇ ਕਾਰਵਾਈ ਨਹੀਂ ਕਰ ਸਕੀ।
ਸੋਮਵਾਰ ਵੀ ਇਹ ਹੀ ਮਜਬੂਰੀ ਰਹੀ, ਜਦੋਂ ਕਮਿਸ਼ਨਰ ਦੇ ਹੁਕਮ 'ਤੇ ਐਸਟੀਪੀ ਹੇਮੰਤ ਬੱਤਰਾ ਨੇ ਸਾਰੇ ਇੰਤਜ਼ਾਮ ਕਰਨ ਦੇ ਬਾਵਜੂਦ ਪੁਲਸ ਟੀਮ ਮੁਹੱਈਆ ਨਾ ਕਰਵਾਏ ਜਾਣ ਕਾਰਨ ਬਿਲਡਿੰਗ ਸ਼ਾਖਾ ਜੱਸਲ ਦੀ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ ਨਾ ਕਰ ਸਕੀ। ਸੋਮਵਾਰ ਨੂੰ ਵੀ ਇਹ ਹੀ ਮਜਬੂਰੀ ਰਹੀ, ਜਦੋਂ ਕਮਿਸ਼ਨਰ ਦੇ ਹੁਕਮ 'ਤੇ ਐਸਟੀਪੀ ਹੇਮੰਤ ਬਤਰਾ ਨੇ ਸਾਰੇ ਇੰਤਜ਼ਾਮ ਕਰਨ ਦੇ ਬਾਵਜੂਦ ਪੁਲਸ ਨਾ ਮਿਲਣ 'ਤੇ ਕਾਰਵਾਈ ਟਾਲ ਦਿੱਤੀ। ਐਸਟੀਪੀ ਹੇਮੰਤ ਬਤਰਾ ਨੇ ਦੱਸਿਆ ਕਿ ਕਮਿਸ਼ਨਰ ਨੇ ਕਾਰਵਾਈ ਦੇ ਹੁਕਮ ਦਿੱਤੇ ਹੋਏ ਹਨ, ਜਿਸ 'ਚ ਉਸਾਰੀ ਢਾਹੁਣ ਜਾਂ ਸੀਲਿੰਗ ਕਰਵਾਈ ਜਾ ਸਕਦੀ ਹੈ। ਪਰ ਪੁਲਸ ਟੀਮ ਮੁਹੱਈਆ ਨਾ ਹੋਣ ਕਾਰਨ ਕਾਰਵਾਈ ਨਹੀਂ ਹੋ ਸਕੀ। ਹੁਣ 28 ਮਾਰਚ ਨੂੰ ਦਫ਼ਤਰ ਖੁੱਲ੍ਹਣ 'ਤੇ ਕਾਰਵਾਈ ਕੀਤੀ ਜਾਵੇਗੀ।