ਸ਼ਰਨਜੀਤ ਸਿੰਘ ਤਖਤਰ, ਸੁਲਤਾਨਪੁਰ ਲੋਧੀ : ਵਾਲਮੀਕਿ ਸਮਾਜ ਦੀ ਇਕ ਭਰਵੀਂ ਮੀਟਿੰਗ ਦੁਰਗਾ ਦਾਸ ਨਾਹਰ ਦੀ ਰਹਿਨੁਮਾਈ ਵਿਚ ਬੁੱਧਵਾਰ ਭਗਵਾਨ ਵਾਲਮੀਕਿ ਮੰਦਰ ਰਿਸ਼ੀ ਨਗਰ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਦੀ ਪ੫ਧਾਨਗੀ ਵਾਲਮੀਕਿ ਸਮਾਜ ਦੇ ਉੱਘੇ ਆਗੂ ਫਕੀਰ ਚੰਦ ਸਹੋਤਾ ਪ੫ਧਾਨ ਸੈਂਟਰਲ ਵਾਲਮੀਕਿ ਸਭਾ ਇੰਟਰਨੈਸ਼ਨਲ ਯੂਕੇ ਨੇ ਕੀਤੀ। ਮੀਟਿੰਗ ਵਿਚ ਉਚੇਚੇ ਤੌਰ 'ਤੇ ਗਿਆਨ ਚੰਦ ਵੜੈਚ ਪ੫ਧਾਨ ਵਾਲਮੀਕਿ ਸਭਾ ਬਰਮਿੰਘਮ ਯੂਕੇ, ਜਗਦੀਸ਼ ਰਾਏ ਜਨਰਲ ਸਕੱਤਰ ਯੂਕੇ ਅਤੇ ਜੀਕੇ ਸਭਰਵਾਲ ਰਿਟਾਇਰਡ ਏਡੀਸੀ ਸ਼ਾਮਲ ਹੋਏ। ਮੀਟਿੰਗ 'ਚ ਵਾਲਮੀਕਿ ਸਮਾਜ ਦੇ ਸੁਧਾਰ ਲਈ, ਵਾਲਮੀਕਿ ਸਮਾਜ ਨਾਲ ਹੋ ਰਹੇ ਅੱਤਿਆਚਾਰ ਅਤੇ ਵਾਲਮੀਕਿ ਸਮਾਜ ਨੰੂ ਰਾਜਸੀ ਪਾਰਟੀਆਂ ਵੱਲੋਂ ਨਜ਼ਰ ਅੰਦਾਜ਼ ਕਰਨ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਕਿ ਫਕੀਰ ਚੰਦ ਸਹੋਤਾ ਯੂਕੇ ਦੀ ਅਗਵਾਈ ਹੇਠ ਬਾਬਾ ਸਾਹਿਬ ਦੀ ਵਰੇ੍ਹਗੰਢ 4 ਅਪ੍ਰੈਲ ਨੰੂ ਖੈੜਾ ਰਿਸੋਰਟ ਕਪੂਰਥਲਾ ਰੋਡ ਹੁਸੈਨਪੁਰ ਰੇਲਵੇ ਸਟੇਸ਼ਨ ਵਿਖੇ ਮਨਾਈ ਜਾਵੇਗੀ। ਇਸ ਮੌਕੇ ਵਾਲਮੀਕਿ ਮਜ਼੍ਹਬੀ ਸਮਾਜ ਦੀ ਭਲਾਈ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।¢ ਇਸ ਕਾਨਫਰੰਸ ਵਿਚ ਮੁੱਖ ਮਹਿਮਾਨ ਡਾ. ਸ਼ਕੀਲ ਅਹਿਮਦ ਇੰਚਾਰਜ ਕਾਂਗਰਸ ਪਾਰਟੀ ਪੰਜਾਬ ਹੋਣਗੇ। ਇਸ ਤੋਂ ਇਲਾਵਾ ਹੰਸ ਰਾਜ ਹੰਸ ਪਦਮ ਸ਼੫ੀ ਸੂਫੀ ਗਾਇਕ, ਗੁਰਜੀਤ ਸਿੰਘ ਰਾਣਾ ਐਮਐਲਏ ਕਪੂਰਥਲਾ, ਨਵਤੇਜ ਸਿੰਘ ਚੀਮਾ ਐਮਐਲਏ ਸੁਲਤਾਨਪੁਰ ਲੋਧੀ ਅਤੇ ਚੀਫ ਵਿੱਪ ਪੰਜਾਬ ਕਾਂਗਰਸ, ਜੈ ਕਿਸ਼ਨ ਸਾਬਕਾ ਐਮਐਲਏ ਦਿੱਲੀ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ। ਮੀਟਿੰਗ ਵਿਚ ਰਮੇਸ਼ ਕੁਮਾਰ ਡਡਵਿੰਡੀ, ਲਵਪ੫ੀਤ ਪਿਥੋਰਾਹਲ, ਧਰਮਪਾਲ ਨਾਹਰ, ਨੰਬਰਦਾਰ ਕਸ਼ਮੀਰਾ ਸਿੰਘ, ਮੇਜਰ ਗਿੱਲ ਪਿਥੋਰਾਹਲ, ਦੀਪਕ ਨਾਹਰ, ਮਿਥਨ ਨਾਹਰ, ਹਨੀਪ੫ੀਤ ਸ਼ਾਲਾਪੁਰ, ਗਗਨਦੀਪ ਸਹੋਤਾ, ਸੰਦੀਪ, ਜਸਕਰਨ ਅਮਨ ਨਾਹਰ ਰੋਹਿਤ ਸਹੋਤਾ, ਵਿੱਕੀ ਹੰਸ, ਕਲਵਿੰਦਰ ਕੁਮਾਰ, ਜੋਗਿੰਦਰ ਸਿੰਘ ਪੰਡੋਰੀ ਜਗੀਰ, ਬਲਦੇਵ ਸਿੰਘ ਮੋਠਾਂਵਾਲਾ ਅਤੇ ਸੁਖਦੇਵ ਸਿੰਘ ਸਰਪੰਚ ਕਮਾਲਪੁਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
↧