-ਘਟੀਆ ਪੱਧਰ 'ਤੇ ਪੁਜੀ ਰਾਸ਼ਟਰਪਤੀ ਉਮੀਦਵਾਰਾਂ ਦੇ ਦਾਅਵੇਦਾਰਾਂ ਦੀ ਬਹਿਸ
ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਰਾਸ਼ਟਰਪਤੀ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਬਹਿਸ ਘਟੀਆ ਪੱਧਰ 'ਤੇ ਪੁੱਜ ਗਈ ਹੈ। ਇਕ-ਦੂਸਰੇ ਨੂੰ ਪਿੱਛੇ ਛੱਡਣ ਦੀ ਹੋੜ 'ਚ ਡੋਨਾਲਡ ਟਰੰਪ ਅਤੇ ਟੇਡ ਕਰੂਜ਼ ਨੇ ਇਕ-ਦੂਸਰੇ ਦੀਆਂ ਪਤਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਦੋਨੋਂ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੇ ਦਾਅਵੇਦਾਰ ਹਨ। ਅਮਰੀਕਾ ਦੀ ਰਾਜਨੀਤੀ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਤੌਰ 'ਤੇ ਨਹੀਂ ਵਿਖਾਈ ਦਿੰਦੀਆਂ।
ਟੈਕਸਾਸ ਤੋਂ ਸੈਨੇਟਰ ਕਰੂਜ਼ ਨੇ ਵਿਸਕਾਨਸਿਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੂੰ ਕਾਇਰ ਦੱਸਿਆ। ਅਰਬਪਤੀ ਕਾਰੋਬਾਰੀ ਵੱਲੋਂ ਆਪਣੀ ਪਤਨੀ ਹੀਦੀ 'ਤੇ ਕੀਤੇ ਗਏ ਸਿਲਸਿਲੇਵਾਰ ਹਮਲਿਆਂ ਦੇ ਕੁਝ ਘੰਟੇ ਬਾਅਦ ਉਨ੍ਹਾਂ ਨੇ ਇਹ ਪ੍ਰਤੀਿਯਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪ੍ਰੇਸ਼ਾਨ ਕਰਨਾ ਆਸਾਨ ਨਹੀਂ ਹੈ। ਮੈਂ ਆਮ ਤੌਰ 'ਤੇ ਗੁੱਸੇ 'ਚ ਨਹੀਂ ਆਉਂਦਾ ਹਾਂ ਪ੍ਰੰਤੂ ਤੁਸੀਂ ਮੇਰੀ ਪਤਨੀ ਨੂੰ ਨਿਸ਼ਾਨਾ ਬਣਾਉਂਦੇ ਹੋ। ਮੇਰੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋ।
ਇਸ ਤੋਂ ਪਹਿਲੇ ਟਰੰਪ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝਾ ਕਰਕੇ ਆਪਣੀ ਪਤਨੀ ਅਤੇ ਸਾਬਕਾ ਮਾਡਲ ਮੇਲੇਨਿਆ ਅਤੇ ਕਰੂਜ਼ ਦੀ ਪਤਨੀ ਹੀਦੀ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਇਕ ਤਸਵੀਰ ਦੀ ਕੀਮਤ ਇਕ ਹਜ਼ਾਰ ਸ਼ਬਦਾਂ ਦੀ ਹੁੰਦੀ ਹੈ। ਸ਼ਾਇਦ ਉਨ੍ਹਾਂ ਦਾ ਕਹਿਣਾ ਸੀ ਕਿ ਕਰੂਜ਼ ਦੀ ਪਤਨੀ ਸੁੰਦਰ ਨਹੀਂ ਹੈ। ਇਸ ਦੇ ਜਵਾਬ 'ਚ ਕਰੂਜ਼ ਨੇ ਕਿਹਾ ਕਿ ਡੋਨਾਲਡ, ਜੋ ਅਸਲੀ ਪੁਰਖ ਹੁੰਦੇ ਹਨ ਉਹ ਅੌਰਤਾਂ 'ਤੇ ਹਮਲਾ ਨਹੀਂ ਕਰਦੇ। ਤੁਹਾਡੀ ਪਤਨੀ ਸੁੰਦਰ ਹੈ ਅਤੇ ਹੀਦੀ ਮੇਰੇ ਜੀਵਨ ਦਾ ਪ੍ਰੇਮ ਹੈ।
ਨਿਰਵਸਤਰ ਤਸਵੀਰ ਤੋਂ ਸ਼ੁਰੂਆਤ
ਇਸ ਵਿਵਾਦ ਦੀ ਸ਼ੁਰੂਆਤ ਤਦ ਹੋਈ ਜਦੋਂ ਕਰੂਜ਼ ਦਾ ਪ੍ਰਚਾਰ ਕਰਨ ਵਾਲੀ ਇਕ ਸਮਿਤੀ ਨੇ ਮੇਲੇਨਿਆ ਦੀ ਨਿਰਵਸਤਰ ਤਸਵੀਰ ਦੇ ਨਾਲ ਇਕ ਇਸ਼ਤਿਹਾਰ ਦਿੱਤਾ। ਬਿ੍ਰਟੇਨ ਦੇ ਜੀਕਯੂ ਮੈਗਜ਼ੀਨ ਦੇ ਲਈ 2000 'ਚ ਕੀਤੇ ਗਏ ਫੋਟੋਸ਼ੂਟ ਦੀ ਇਸਤੇਮਾਲ ਕਰਦੇ ਹੋਏ ਇਸ਼ਤਿਹਾਰ 'ਚ ਲਿਖਿਆ ਗਿਆ ਸੀ ਕਿ ਮਿਲੋ, ਮੇਲੇਨਿਆ ਟਰੰਪ ਨੂੰ। ਤੁਹਾਡੀ ਪ੍ਰਥਮ ਮਹਿਲਾ। ਅਜਿਹੇ 'ਚ ਤੁਸੀਂ ਟੇਡ ਕਰੂਜ਼ ਦਾ ਸਮਰਥਨ ਕਰ ਸਕਦੇ ਹੋ। ਹਾਲਾਂਕਿ ਕਰੂਜ਼ ਨੇ ਇਸ ਇਸ਼ਤਿਹਾਰ ਦੇ ਪਿੱਛੇ ਆਪਣੀ ਕਿਸੇ ਭੂਮਿਕਾ ਤੋਂ ਇਨਕਾਰ ਕੀਤਾ ਹੈ। ਇਸ ਤੋਂ ਨਾਰਾਜ਼ ਟਰੰਪ ਨੇ ਕਿਹਾ ਕਿ ਉਹ ਕਰੂਜ਼ ਦੀ ਪਤਨੀ ਦਾ ਭੇਦ ਖੋਲ੍ਹ ਦੇਣਗੇ। ਇਸ ਦੇ ਜਵਾਬ 'ਚ ਕਰੂਜ਼ ਨੇ ਕਿਹਾ ਕਿ ਡੋਨਾਲਡ ਜੇ ਤੁਸੀਂ ਹੀਦੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਉਸ ਤੋਂ ਵੀ ਅਧਿਕ ਕਾਇਰ ਕਹਿਲਾਉਗੇ ਜਿਤਨਾ ਕਿ ਮੈਂ ਸੋਚਦਾ ਹਾਂ।
ਅੱਗੇ ਚੱਲ ਰਹੇ ਹਨ ਟਰੰਪ
ਰਿਪਬਲਿਕਨ ਉਮੀਦਵਾਰੀ ਦੀ ਦੌੜ 'ਚ ਟਰੰਪ ਫਿਲਹਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਦੇ ਕੋਲ 739 ਡੈਲੀਗੇਟ ਹਨ। ਕਰੂਜ਼ ਦੇ ਕੋਲ 465 ਡੈਲੀਗੇਟ ਹਨ। ਉਮੀਦਵਾਰੀ ਦੇ ਲਈ 1,237 ਡੈਲੀਗੇਟ ਦਾ ਸਮਰਥਨ ਜ਼ਰੂਰੀ ਹੈ। ਇਸ ਗਿਣਤੀ ਤਕ ਪੁੱਜਣ ਦੇ ਲਈ ਬਾਕੀ ਬਚੇ 944 ਡੈਲੀਗੇਟ ਵਿਚੋਂ ਜ਼ਰੂਰੀ ਸਮਰਥਨ ਲੈਣਾ ਦੋਨਾਂ ਦੇ ਲਈ ਹੀ ਮੁਸ਼ਕਲ ਮੰਨਿਆ ਜਾ ਰਿਹਾ ਹੈ।