ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ :ਪਿੰਡ ਬੁੱਟਰ ਕਲਾਂ ਦੇ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪੇਸ਼ ਆ ਰਹੀ ਪ੫ੇਸਾਨੀ ਨੂੰ ਦੇਖਦੇ ਹੋਏ ਪੱਤੀ ਭੁੱਲਰ ਦੀ ਗ੫ਾਮ ਪੰਚਾਇਤ ਵੱਲੋਂ ਨਗਰ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਚਕਾਰ ਲੜਕਿਆਂ ਦੇ ਪ੫ਾਇਮਰੀ ਸਕੂਲ ਕੋਲ ਬਣੇ ਛੱਪੜ ਦੀ ਨਿਕਾਸੀ ਲਈ ਢਾਈ ਫੁੱਟ ਚੌੜੇ ਤੇ ਕਰੀਬ 625 ਫੁੱਟ ਲੰਬੇ ਨਿਕਾਸੀ ਨਾਲੇ ਦਾ ਕੰਮ ਸ਼ੂਰੂ ਕਰਵਾਇਆ ਗਿਆ। ਸਰਪੰਚ ਦਰਸਨ ਸਿੰਘ ਗਿੱਲ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਇਸ ਨਿਕਾਸੀ ਨਾਲੇ ਦਾ ਕੰਮ ਸੁਰੂ ਕਰਵਾਇਆ। ਇਸ ਮੌਕੇ ਸਰਪੰਚ ਦਰਸਨ ਸਿੰਘ, ਹਰਮੀਤ ਸਿੰਘ, ਸੂਬੇਦਾਰ ਅਮਰਜੀਤ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾਂ, ਚਰਨਦੀਪ ਸਿੰਘ, ਚਮੌਕਰ ਸਿੰਘ, ਸੁਖਦੇਵ ਸਿੰਘ, ਰਜਿੰਦਰ ਕੁਮਾਰ, ਹਰਚਰਨ ਸਿੰਘ, ਸੁਸਾਇਟੀ ਮੈਂਬਰ ਸੁਖਦੇਵ ਸਿੰਘ, ਪ੍ਰਵਾਸੀ ਭਾਰਤੀ ਿਛੰਦਰ ਸਿੰਘ, ਨਗਿੰਦਰ ਸਿੰਘ, ਗੁਰਮੇਲ ਸਿੰਘ, ਮਾਸਟਰ ਅਮਰਦੀਪ ਸਿੰਘ, ਜਗਦੇਵ ਸਿੰਘ, ਸੈਕਟਰੀ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
↧