-ਬੀਐਸਐਫ ਸਰਹੱਦ ਦੀ ਰਾਖੀ ਲਈ ਵਚਨਬੱਧ : ਕਾਰਜਕਾਰੀ ਕਮਾਂਡੈਟ ਜਗਦੇਵ ਸਿੰਘ
-ਕੋਰੀਓਗ੫ਾਫ਼ੀਆਂ 'ਆਪਣਾ ਦੇਸ਼', 'ਮੇਰਾ ਵਤਨ' ਆਦਿ ਦੀ ਦਰਸ਼ਕਾਂ ਨੇ ਕੀਤੀ ਸ਼ਲਾਘਾ
ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਦੇਸ਼ ਦੀ ਸਰਹੱਦ ਤੇ ਰੱਖਿਆ ਕਰ ਰਹੀ ਬਾਰਡਰ ਸੁਰੱਖਿਆ ਫੋਰਸ ਦੀ 12 ਬਟਾਲੀਅਨ ਵੱਲੋਂ ਸ਼ੁੱਕਰਵਾਰ ਨੂੰ ਬਟਾਲੀਅਨ ਦੇ ਹੈਡ ਕਵਾਟਰ ਸ਼ਿਕਾਰ ਮਾਛੀਆਂ ਵਿਖੇ 12 ਬਟਾਲੀਅਨ ਦਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਬੀਐਸਐਫ ਦੇ ਮਹਿਲਾ ਅਤੇ ਪੁਰਸ਼ ਜਵਾਨਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬੀਐਸਐਫ ਦੀ 12 ਬਟਾਲੀਅਨ ਦੇ ਕਾਰਜਕਾਰੀ ਕਮਾਂਡੈਟ ਜਗਦੇਵ ਸਿੰਘ ਦੀ ਦੇਖਰੇਖ ਵਿਚ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੀਐਸਐਫ ਦੀ 12 ਦੇ ਆਰਕੈਸਟਰਾ ਗਰੁੱਪ ਵੱਲੋਂ ਦੇਸ਼ ਭਗਤੀ ਦੇ ਗੀਤਾਂ ਤੋਂ ਇਲਾਵਾ ਕੋਰੀਓਗ੫ਾਫ਼ੀਆਂ ਅਤੇ ਡਾਂਸ ਪੇਸ਼ ਕਰਨ ਤੋਂ ਇਲਾਵਾ ਗੁਜਰਾਤੀ, ਰਾਜਸਥਾਨੀ, ਹਿਮਾਚਲੀ ਨਾਚ ਦੀ ਬਾਖ਼ੂਬੀ ਪੇਸ਼ਕਾਰੀ ਕਰਕੇ ਬੀਐਸਐਫ ਦੇ ਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਦੇਸ਼ ਭਗਤੀ ਦੇ ਗੀਤ, ਸੱਭਿਆਚਾਰ ਗੀਤਾਂ ਰਾਹੀਂ ਬੀਐਸਐਫ ਦੇ ਜਵਾਨਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਵਲੋਂ ਨੱਚ ਕੇ ਮਨੋਰੰਜਨ ਕੀਤਾ ਗਿਆ। ਇਸ ਮੌਕੇ ਟੀਮਾਂ ਵੱਲੋਂ ਪੇਸ਼ ਕੀਤੀਆਂ ਗਈਆਂ ਦੇਸ਼ ਭਗਤੀ ਦੀਆਂ ਕੋਰੀਓਗ੫ਾਫ਼ੀਆਂ 'ਆਪਣਾ ਦੇਸ਼', 'ਮੇਰਾ ਵਤਨ' ਆਦਿ ਦੀ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਕਾਰਜਕਾਰੀ ਕਮਾਂਡੈਂਟ ਜਗਦੇਵ ਸਿੰਘ ਨੇ ਸੰਬੋਧਨ ਦੌਰਾਨ ਜਵਾਨਾਂ ਅਤੇ ਸਾਬਕਾ ਜਵਾਨਾਂ ਨੂੰ 12 ਬਟਾਲੀਅਨ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਦਿਨ 'ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ 'ਤੇ ਡਿਊਟੀ ਨੂੰ ਹੋਰ ਤਨਦੇਹੀ ਨਾਲ ਕਰਨ ਦਾ ਸੰਕਲਪ ਕਰੀਏ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਅ ਕੇ ਦੇਸ਼ ਲਈ ਵਫ਼ਾਦਰੀ ਕਰੀਏ।
ਇਸ ਮੌਕੇ ਡਿਪਟੀ ਕਮਾਂਡੈਂਟ ਕੁਆਰਟਰ ਮਾਸਟਰ ਅਨੁਲੇਸ ਕੁਮਾਰ, ਰਾਜੂਡੈਂਟ ਵਿਜੇ ਕੁਮਾਰ, 164 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਨਰੇਸ ਕੁਟਿਆਲ, ਡਿਪਟੀ ਕਮਾਂਡੈਂਟ ਮੁਕੇਸ ਕੁਮਾਰ, ਰਣਵਿਜੇ ਸਿੰਘ ਕੰਪਨੀ ਕਮਾਂਡਰ, ਲੋਕਿੰਦਰ ਸਿੰਘ ਕਪੰਨੀ ਕਮਾਂਡਰ, ਕੰਪਨੀ ਕਮਾਂਡਰ ਰੋਸ਼ਨ ਕੁਮਾਰ, ਲਖਵਿੰਦਰ ਸਿੰਘ ਸਬ ਇੰਸਪੈਕਟਰ, ਅਸੀਰ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।