-ਪੀੜਤ ਮਾਪਿਆਂ ਨੇ 25 ਸਾਲ ਤਕ ਇਨਸਾਫ਼ ਲੈਣ ਲਈ ਲੜੀ ਲੜਾਈ
-ਇਨਸਾਫ਼ ਵਿਚ ਦੇਰੀ ਹੋਣ ਕਾਰਨ ਪੀੜਤ ਮਾਪਿਆਂ ਨੂੰ ਹੈ ਭਾਰੀ ਰੋਹ
-ਮਾਰੇ ਗਏ ਨੌਜਵਾਨਾਂ ਦੇ ਪੀੜਤ ਮਾਪਿਆਂ ਅਤੇ ਵਿਧਵਾਵਾਂ ਨੇ ਦੋਸ਼ੀਆਂ ਨੂੰ ਚੁਰਾਹੇ ਵਿਚ ਗੋਲੀ ਮਾਰਨ ਜਾਂ ਫਾਂਸੀ ਦੀ ਕੀਤੀ ਮੰਗ
ਪੱਤਰ ਪ੫ੇਰਕ, ਕਾਹਨੂੰਵਾਨ : ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਸਮੇਂ ਜਿਥੇ ਹਥਿਆਰਬੰਦ ਨੌਜਵਾਨ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਸਨ, ਉਨ੍ਹਾਂ ਦੇ ਨਾਲ-ਨਾਲ ਕਈ ਨਿਹੱਥੇ ਅਤੇ ਬੇਕਸੂਰ ਨੌਜਵਾਨ ਵੀ ਪੰਜਾਬ ਪੁਲਸ ਅਤੇ ਗੁਆਂਢੀ ਸੂਬਿਆਂ ਦੀ ਪੁਲਸ ਨੇ ਅੱਤਵਾਦ ਦੀ ਹਨੇਰਗਰਦੀ ਹੇਠ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰ ਮੁਕਾਏ ਸਨ। ਅਜਿਹਾ ਹੀ ਇਕ ਕਾਂਡ ਉੱਤਰ ਪ੫ਦੇਸ਼ ਦੀ ਪੁਲਸ ਉਪਰ ਦਿਨ ਦਿਹਾੜੇ ਕਹਿਰ ਵਰਤਾਉਣ ਦੇ ਗੰਭੀਰ ਦੋਸ਼ ਲਗਏ ਸਨ। ਜਦੋਂ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਅਤੇ ਉੱਤਰ ਪ੫ਦੇਸ਼ ਦੇ ਰਹਿਣ ਵਾਲੇ 11 ਸਿੱਖ ਨੌਜਵਾਨਾਂ ਨੂੰ ਯਾਤਰਾ ਬੱਸ 'ਚੋਂ ਉਤਾਰ ਕੇ ਯੂਪੀ ਵਿਚ ਹੀ ਝੂਠੇ ਪੁਲਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਲਗੇ ਸਨ। ਇਸ ਪੁਲਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੇ ਮਾਪਿਆਂ ਅਤੇ ਵਾਰਸਾਂ ਵੱਲੋਂ ਉਨ੍ਹਾਂ ਦੇ ਪੁੱਤਰਾਂ ਨੂੰ ਨਾਜਾਇਜ਼ ਤੌਰ 'ਤੇ ਪੁਲਸ ਵੱਲੋਂ ਦਿਨ ਦਿਹਾੜੇ ਕਤਲ ਕਰਨ ਤੇ ਮਾਮਲੇ ਨੂੰ ਉੱਤਰ ਪ੫ਦੇਸ਼ ਦੀਆਂ ਅਦਾਲਤਾਂ ਵਿਚ ਇਨਸਾਫ਼ ਲਈ ਅਪੀਲ ਪਾਈ ਸੀ। ਜੁਲਾਈ 1991 ਵਿਚ ਹੋਏ ਇਸ ਪੁਲਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਮੁਕਾਬਲੇ ਵਿਚ ਮਾਰੇ ਗਏ ਹਰਮਿੰਦਰ ਸਿੰਘ ਮਿੱਟੂੁ ਪਿੰਡ ਸਤਕੋਹਾ ਜ਼ਿਲ੍ਹਾ ਗੁਰਦਾਸਪੁਰ ਦੇ ਪਿਤਾ ਅਜੀਤ ਸਿੰਘ ਸਤਕੋਹਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਨਸਾਫ਼ ਲਈ 25 ਸਾਲ ਅਦਾਲਤਾਂ ਵਿਚ ਕਾਨੂੰਨੀ ਲੜਾਈ ਲੜੀ ਹੈ। ਅਜੀਤ ਸਿੰਘ ਨੇ ਦੱਸਿਆ ਕਿ ਉੱਤਰ ਪ੫ਦੇਸ਼ ਦੀਆਂ ਅਦਾਲਤਾਂ ਵਿਚ ਉਸ ਨੂੰ ਹਰ ਸਾਲ ਕਈ ਵਾਰ ਜਾਣਾ ਪੈਂਦਾ ਸੀ। ਉਸਦੇ ਵੱਲੋਂ ਕਾਨੂੰਨੀ ਪੈਰਵਾਈ ਕਰਨ ਬਦਲੇ ਉਦੋਂ ਦੀ ਪੁਲਸ ਅਤੇ ਪੁਲਸ ਅਫਸਰਾਂ ਵਲੋਂ ਕਈ ਵਾਰ ਧਮਕਾਇਆ ਅਤੇ ਲਾਲਚ ਵੀ ਦਿੱਤੇ ਗਏ ਪਰ ਉਹ ਉਨ੍ਹਾਂ ਦੇ ਕਿਸੇ ਵੀ ਭੈਅ ਜਾਂ ਲਾਲਚ ਵਿਚ ਨਹੀਂ ਆਇਆ। ਮਿ੫ਤਕ ਦੀ ਪਤਨੀ ਸਵਰਨਜੀਤ ਕੋਰ ਨੇ ਦੱਸਿਆ ਕਿ ਜਿਸ ਸਮੇਂ ਪੁਲਸ ਨੇ ਉਸਦੇ ਪਤੀ ਸਤਵਿੰਦਰ ਨੂੰ 10 ਹੋਰ ਨੋਜਵਾਨਾਂ ਸਮੇਤ ਬੱਸ ਚੋਂ ਉਤਾਰਿਆ ਸੀ ਉਹ ਸਮੇਂ ਉਨ੍ਹਾਂ ਦੇ ਨਾਲ ਸੀ। ਉਹ ਆਪਣੇ ਪਤੀ ਸਮੇਤ ਹਜੂਰ ਸਾਹਿਬ ਪਟਨਾ ਸਾਹਿਬ ਦੀ ਯਾਤਰਾ ਤੋਂ 50 ਦੇ ਕਰੀਬ ਸਿੱਖ ਯਾਤਰੀਆਂ ਸਮੇਤ ਉੱਤਰ ਪ੫ਦੇਸ਼ ਪਰਤੇ ਸਨ। ਜਦੋਂ ਉਹ ਲਖਨਊ ਤੋਂ ਅੱਗੇ ਬਦਾਂਯੂ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਥੇ ਸੜਕ 'ਤੇ ਖੜ੍ਹੀ ਪੁਲਸ ਵੱਲੋਂ ਸਿੱਖ ਯਾਤਰੀਆਂ ਦੀ ਬੱਸ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਵਿਚੋਂ ਬਜ਼ੁਰਗਾਂ, ਅੌਰਤਾਂ ਅਤੇ ਬੱਚਿਆਂ ਨੂੰ ਛੱਡ ਕੇ 11 ਸਿੱਖ ਨੋਜਵਾਨਾਂ ਨੂੰ ਚੁਣ-ਚੁਣ ਕੇ ਪੁਲਸ ਨੇ ਬੱਸ ਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਨੂੰ ਬੱਸ ਸਮੇਤ ਤੋਰ ਦਿੱਤਾ ਗਿਆ ਅਤੇ ਸਿੱਖ ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ । ਇਸੇ ਤਰ੍ਹਾਂ ਪਿੰਡ ਅਰਜੁਨਪੁਰ ਦੇ ਦੋ ਸਕੇ ਭਰਾ ਵੀ ਇਸ ਪੁਲਸ ਮੁਕਾਬਲੇ ਵਿਚ ਮਾਰੇ ਗਏ ਸਨ, ਜਿਨ੍ਹਾਂ ਦੇ ਨਾਂਅ ਬਲਜੀਤ ਸਿੰਘ ਪੱਪੂ ਅਤੇ ਜਸਵੰਤ ਸਿੰਘ ਪੁੱਤਰ ਬਸੰਤ ਸਿੰਘ ਸਨ। ਇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੀ ਭਰਾ ਦੀ ਪਤਨੀ ਅਤੇ ਬਲਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚੋਂ ਤਿੰਨ ਨੌਜਵਾਨਾਂ ਨੂੰ ਪੁਲਸ ਨੇ ਝੂਠੇ ਪੁਲਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ। ਬਲਜੀਤ ਸਿੰਘ ਅਤੇ ਜਸਵੰਤ ਸਿੰਘ ਤੋਂ ਇਲਾਵਾ ਨਿਸ਼ਾਨ ਸਿੰਘ ਨੂੰ ਵੀ ਯੂਪੀ ਪੁਲਸ ਨੇ ਵੀ ਮਾਰ ਖਪਾਇਆ ਸੀ।
ਨਿਸ਼ਾਨ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਅੱਤਵਾਦ ਦੀ ਭੇਂਟ ਚੜ੍ਹ ਗਿਆ। ਬਲਜੀਤ ਸਿੰਘ ਪੱਪੁ ਦੀ ਪਤਨੀ ਬਲਵਿੰਦਰ ਜੀਤ ਕੌਰ ਜੋ ਕਿ ਅੱਜ ਕੱਲ੍ਹ ਪੀਡਬਲਿਊ ਲੋਕ ਨਿਰਮਾਣ ਵਿਭਾਗ ਵਿਚ ਤਾਇਨਾਤ ਹੈ। ਉਸਨੇ ਦੱਸਿਆ ਕਿ ਪਤੀ ਦੀ ਮੌਤ ਦੇ ਇਨਸਾਫ਼ ਲਈ ਉਨ੍ਹਾਂ ਦੇ ਘਰ ਦੇ ਗਹਿਣੇ ਤਾਂ ਕੀ ਭਾਂਡੇ ਤੱਕ ਵੀ ਵਿੱਕ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਨੂੰ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਅਦਾਲਤ ਵਲੋਂ ਦੋਸ਼ ਸਿੱਧ ਕਰਨ ਦਾ ਸਮਾਚਾਰ ਮਿਲਿਆ ਸੀ। ਉਹ ਚਾਹੁੰਦੇ ਸਨ ਕਿ ਕਾਤਲਾਂ ਨੂੰ ਮੌਤ ਦੀ ਸਜ਼ਾ ਮਿਲੇ ਕਿਉਂਕਿ ਹੁਣ 25 ਸਾਲ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਵਾਲਾ ਇਨਸਾਫ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ ਕਿਉਂਕਿ ਕਾਤਲਾਂ ਨੇ 25 ਸਾਲ ਆਪਣੇ ਪਰਿਵਾਰਾਂ ਨਾਲ ਬਿਤਾਏ ਹਨ ਜਦੋਂ ਕਿ ਉਨ੍ਹਾਂ ਦੇ ਬੱਚੇ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ। ਸਤਵਿੰਦਰ ਸਿੰਘ ਦਾ ਪਿਤਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਹੋਰ ਨੌਜਵਾਨਾਂ ਦੇ ਮਾਪੇ ਲਖਨਊ ਦੀ ਅਦਾਲਤ ਵੱਲੋਂ 4 ਅਪ੫ੈਲ ਨੂੰ ਦੋਸ਼ੀਆਂ ਨੂੰ ਸੁਣਾਏ ਜਾਣ ਵਾਲੇ ਫ਼ੈਸਲੇ ਲਈ ਲਖਨਊ ਨੂੰ ਸ਼ਨਿਚਰਵਾਰ ਨੂੰ ਰਵਾਨਾ ਹੋ ਗਏ ਹਨ।