ਗਗਨਦੀਪ ਸਿੰਘ ਬੇਦੀ, ਅੰਮਿ੫ਤਸਰ : ਪਾਵਰਕਾਮ ਦੇ ਅਡੀਸ਼ਨਲ ਐਸਡੀਓ ਅਮਰਦੀਪ ਸਿੰਘ ਦੇ ਪਿਤਾ ਮਨਮੋਹਨ ਸਿੰਘ ਦਾ ਦਿਹਾਂਤ 25 ਮਾਰਚ ਨੂੰ ਹਾਰਟ ਅਟੈਕ ਕਾਰਨ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿਚ ਗਮ ਦਾ ਮਾਹੌਲ ਪੈਦਾ ਹੋ ਗਿਆ। ਇਸ ਗਮ ਦੀ ਘੜ੍ਹੀ 'ਚ ਪਾਵਰਕਾਰਮ ਦੇ ਉਚ ਅਧਿਕਾਰੀਆਂ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਅਮਰਦੀਪ ਸਿੰਘ ਦੇ ਪਿਤਾ ਦਾ ਅੰਤਿਮ ਸਸਕਾਰ 26 ਮਾਰਚ ਨੂੰ ਸ਼ਮਸ਼ਾਨਘਾਟ ਸਬਜੀ ਮੰਡੀ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ੫ੀ ਅਖੰਡ ਪਾਠ ਸਾਹਿਬ ਦੇ ਭੋਗ 3 ਅਪ੫ੈਲ ਨੂੰ ਗੁਰਦੁਆਰਾ ਸੁੰਦਰ ਨਗਰ ਵਿਖੇ ਪਾਇਆ ਜਾਵੇਗਾ ਤੇ ਅੰਤਿਮ ਅਰਦਾਸ ਕੀਤੀ ਜਾਵੇਗੀ।
↧