ਰਾਜੂ ਨੰਦਾ, ਹੁਸ਼ਿਆਰਪੁਰ : ਅਕਾਲੀ ਭਾਜਪਾ ਦੋਵਾਂ ਪਾਰਟੀਆਂ ਨੇ ਵੋਟਾਂ ਲੈਣ ਦੀ ਰਾਜਨੀਤੀ ਨੂੰ ਮੁੱਖ ਰੱਖਦੇ ਹੋਏ ਸਿਆਸੀ ਵਪਾਰੀਕਰਨ ਕਰਕੇ ਪੰਜਾਬ ਨੂੰ ਤਰਸਯੋਗ ਹਾਲਾਤਾਂ 'ਚ ਧੱਕ ਦਿੱਤਾ ਹੈ। ਪੰਜਾਬੀਆਂ ਦੀ ਜਮੀਰ ਖਰੀਦਣ ਨੂੰ ਮੁੱਖ ਰੱਖ ਕੇ ਕਰੋੜਾਂ ਰੁਪਏ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿਚ ਹੋਰ ਵੀ ਐਲਾਨ ਕੀਤੇ ਜਾ ਸਕਦੇ ਹਨ। ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਚੇਅਰਮੈਨ ਲੀਗਲ ਡਿਪਾਰਟਮੈਂਟ ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਨੇ ਪ੫ੈਸ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਸੂਬੇ ਦੀ ਬਿਹਤਰੀ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਨਸ਼ੇ ਨਾਲ ਮਰ ਚੁੱਕੇ ਨੌਜਵਾਨ ਦਾ ਬਾਪ ਕਫਨ ਉਪਰ ਪ੫ਧਾਨ ਮੰਤਰੀ ਸਾਹਿਬ ਨੂੰ ਮੈਮੋਰੰਡਮ ਲਿਖ ਰਿਹਾ ਹੈ, ਸੂਬਾ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਅਨੇਕਾਂ ਅਲਾਮਤਾਂ ਅਤੇ ਬਿਮਾਰੀਆਂ ਨਾਲ ਪੰਜਾਬ ਿਘਰ ਚੁੱਕਾ ਹੈ ਪਰ ਮੌਜੂਦਾ ਸਰਕਾਰ ਸੂਬੇ ਲਈ ਕੋਈ ਪੁਖਤਾ ਜਾਂ ਠੋਸ ਨੀਤੀ ਤਿਆਰ ਕਰਨ ਦੀ ਬਜਾਏ ਸਿਆਸਤ ਦਾ ਵਪਾਰੀਕਰਨ ਸਿਰੇ ਚਾੜ੍ਹਨ ਵਿਚ ਰੁਝੀ ਹੋਈ ਹੈ।
ਧੰਨਾ ਨੇ ਅੱਗੇ ਕਿਹਾ ਕਿ ਨੈਤਿਕਤਾ, ਇਖਲਾਕ ਅਤੇ ਇਮਾਨਦਾਰੀ ਮੌਜੂਦਾ ਸਰਕਾਰ ਦੇ ਦੌਰ 'ਚ ਬਿਲਕੁਲ ਖਤਮ ਹੋ ਚੁੱਕੀ ਹੈ। ਜੋ ਚੰਗਾ ਰਾਜ ਦੇਣ ਵਾਲੀ ਸੰਸਥਾ ਦੀ ਬੁਨਿਆਦੀ ਅਤੇ ਮੁੱਢਲੀ ਲੋੜ ਹੁੰਦੀ ਹੈ। ਮੌਜੂਦਾ ਸਰਕਾਰ ਦੀ ਘਟੀਆ ਸੋਚ ਨੂੰ ਰੋਕਣ ਲਈ ਪੰਜਾਬੀ ਖੁਦ ਜਿੰਮੇਵਾਰ ਬਨਣ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸਥਿਰ ਸਰਕਾਰ ਦੇਣ ਲਈ ਆਪਣੀਆਂ ਵੋਟਾਂ ਦੀ ਵਰਤੋਂ ਕਰਨ ਤਾਂ ਜੋ 2012 ਵਿਚ ਵਿਧਾਨ ਸਭਾ ਪੰਜਾਬੀਆਂ ਵੱਲੋਂ ਤੀਸਰੀ ਕੀਤੀ ਹੋਈ ਗਲਤੀ ਉਹਨਾਂ ਨੂੰ ਸਦਾ ਲਈ ਦੁਨੀਆਂ ਦੇ ਨਕਸ਼ੇ ਤੋਂ ਖ਼ਤਮ ਨਾ ਕਰ ਦੇਵੇ।
ਫੋਟੋ 143 ਪੀ-ਐਡਵੋਕੇਟ ਇੰਦਰਪਾਲ ਸਿੰਘ ਧੰਨਾ।