-ਸਾਬਕਾ ਇੰਗਲਿਸ਼ ਬੱਲੇਬਾਜ਼ ਨੇ ਦੱਖਣੀ ਅਫ਼ਰੀਕਾ ਲਈ ਖੇਡਣ ਦੇ ਦਿੱਤੇ ਸੰਕੇਤ
ਮੁੰਬਈ (ਪੀਟੀਆਈ) : ਸਾਬਕਾ ਇੰਗਲਿਸ਼ ਬੱਲੇਬਾਜ਼ ਕੇਵਿਨ ਪੀਟਰਸਨ ਆਪਣੀ ਮਾਤਭੂਮੀ ਦੱਖਣੀ ਅਫ਼ਰੀਕਾ ਵੱਲੋਂ ਖੇਡ ਕੇ ਅੰਤਰਰਾਸ਼ਟਰੀ ਿਯਕਟ ਵਿਚ ਵਾਪਸੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਹ ਇਕ ਬਦਲ ਹੈ। ਮਿਡਲ ਆਰਡਰ ਦੇ ਸ਼ਾਨਦਾਰ ਬੱਲੇਬਾਜ਼ ਪੀਟਰਸਨ ਦਾ ਇੰਗਲੈਂਡ ਲਈ ਅੰਤਰਰਾਸ਼ਟਰੀ ਕੈਰੀਅਰ 2013-14 ਦੀ ਐਸ਼ੇਜ਼ ਸੀਰੀਜ਼ ਖੇਡਣ ਤੋਂ ਬਾਅਦ ਸਮਾਪਤ ਹੋ ਗਿਆ ਸੀ ਜਦ ਈਸੀਬੀ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਚਾਰ ਸਾਲ ਬਾਅਦ 2018 ਵਿਚ ਉਹ ਦੱਖਣੀ ਅਫ਼ਰੀਕਾ ਲਈ ਖੇਡਣ ਦੇ ਯੋਗ ਹੋ ਜਾਣਗੇ। ਪੀਟਰਸਨ 2018 ਵਿਚ 37 ਸਾਲ ਦੇ ਹੋ ਜਾਣਗੇ ਪਰ ਉਨ੍ਹਾਂ ਦੇ ਸ਼ਬਦਾਂ 'ਤੇ ਗ਼ੌਰ ਕੀਤਾ ਜਾਵੇ ਤਾਂ ਸਾਫ਼ ਹੈ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਿਯਕਟ ਵਿਚ ਵਾਪਸੀ ਕਰਨ ਦੀ ਆਪਣੀ ਉਮੀਦ ਛੱਡੀ ਨਹੀਂ ਹੈ। ਆਈਪੀਐਲ ਵਿਚ ਆਪਣੀ ਤਾਜ਼ਾ ਸ਼ੁਰੂਆਤ ਕਰਨ ਜਾ ਰਹੇ ਪੀਟਰਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਂ ਇਹ ਵਿਚਾਰ ਮੇਰੇ ਦਿਮਾਗ਼ ਵਿਚ ਹੈ। ਜੇ ਇਹ ਹੁੰਦਾ ਹੈ ਤਾਂ ਇਹ ਹੋਵੇਗਾ ਅਤੇ ਜੇ ਨਹੀਂ ਹੁੰਦਾ ਤਾਂ ਨਹੀਂ ਹੋਵੇਗਾ। ਯਕੀਨੀ ਤੌਰ 'ਤੇ ਮੈਂ ਕਾਫ਼ੀ ਲੰਬੇ ਸਮੇਂ ਤਕ ਅੰਤਰਰਾਸ਼ਟਰੀ ਿਯਕਟ ਖੇਡਿਆ ਹਾਂ।