ਐਸਆਈਟੀ ਨੇ ਮੰਨਿਆ, ਵਿਦਿਆਰਥਣ ਤੇ ਐਨਆਰਆਈ ਅੌਰਤ ਨੇ ਦਿੱਤੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਇਤ
ਸਟਾਫ ਰਿਪੋਰਟਰ, ਚੰਡੀਗੜ੍ਹ : ਹਰਿਆਣਾ 'ਚ ਜਾਟ ਅੰਦੋਲਨ ਦੌਰਾਨ ਮੁਰਥਲ 'ਚ ਸਮੂਹਿਕ ਜਬਰ ਜਨਾਹ ਦੀ ਘਟਨਾ ਤੋਂ ਇਨਕਾਰ ਕਰਨ ਵਾਲੀ ਹਰਿਆਣਾ ਸਰਕਾਰ ਦੇ ਦਾਅਵਿਆਂ ਦੀ ਪੋਲ ਐਸਆਈਟੀ ਦੀ ਰਿਪੋਰਟ ਨੇ ਖੋਲ੍ਹ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਸਮੂਹਿਕ ਜਬਰ ਜਨਾਹ ਨਾਲ ਜੁੜੀਆਂ ਦੋ ਸ਼ਿਕਾਇਤਾਂ ਮਿਲੀਆਂ ਹਨ। ਇਕ ਸ਼ਿਕਾਇਤ ਗ੍ਰੈਜੂਏਸ਼ਨ ਵਿਦਿਆਰਥਣ ਦੀ ਹੈ ਤਾਂ ਦੂਜੀ ਐਨਆਰਆਈ ਦੀ। ਐਫਆਈਆਰ 'ਚ ਸਮੂਹਿਕ ਜਬਰ ਜਨਾਹ ਦੀ ਧਾਰਾ 376 ਡੀ ਨੂੰ ਜੋੜ ਦਿੱਤਾ ਗਿਆ ਹੈ। ਹਾਈ ਕੋਰਟ ਨੇ ਜਾਂਚ ਨੂੰ ਅੱਗੇ ਵਧਾ ਕੇ ਕਾਰਵਾਈ ਦੇ ਹੁਕਮ ਦਿੱਤੇ ਹਨ।
ਸੋਮਵਾਰ ਨੂੰ ਸੁਣਵਾਈ ਸ਼ੁਰੂ ਹੁੰਦੇ ਹੀ ਸਰਕਾਰ ਵੱਲੋਂ ਸਪੈਸ਼ਲ ਸਕੱਤਰ ਗ੍ਰਹਿ ਅਤੇ ਐਸਆਈਟੀ ਵੱਲੋਂ ਹਲਫਨਾਮਾ ਸੌਂਪਦੇ ਹੋਏ ਦੱਸਿਆ ਗਿਆ ਕਿ ਸਮੂਹਿਕ ਜਬਰ ਜਨਾਹ ਨਾਲ ਜੁੜੀਆਂ ਦੋ ਸ਼ਿਕਾਇਤਾਂ ਉਨ੍ਹਾਂ ਨੂੰ ਮਿਲੀਆਂ ਹਨ। ਵਿਦਿਆਰਥਣ ਵੱਲੋਂ ਸ਼ਿਕਾਇਤ ਫਰੀਦਾਬਾਦ ਦੇ ਮ}ਰਾ ਰੋਡ ਤੋਂ ਪੋਸਟ ਕੀਤੀ ਗਈ ਸੀ, ਜਿਹੜੀ ਪੁਲਸ ਕਮਿਸ਼ਨਰ ਨੂੰ ਮਿਲੀ ਅਤੇ ਉਨ੍ਹਾਂ ਨੇ ਸੋਨੀਪਤ ਦੇ ਐਸਪੀ ਨੂੰ ਭੇਜੀ ਸੀ। ਐਸਪੀ ਨੇ ਇਸ ਨੂੰ ਐਸਆਈਟੀ ਨੂੰ ਸੌਂਪ ਦਿੱਤਾ ਸੀ।
ਰਿਪੋਰਟ ਮੁਤਾਬਕ, ਵਿਦਿਆਰਥਣ ਨੇ ਸ਼ਿਕਾਇਤ 'ਚ ਲਿਖਿਆ ਕਿ ਉਹ ਹੋਸਟਲ 'ਚ ਰਹਿੰਦੀ ਹੈ ਅਤੇ ਉਸ ਦੇ ਪਿਤਾ ਉਸ ਨੂੰ ਘਰ ਲਿਜਾਣ ਲਈ ਆਏ ਸਨ। ਦਿੱਲੀ ਜਾਂਦੇ ਹੋਏ ਮੁਰਥਲ 'ਚ ਉਸ ਨੂੰ ਅਤੇ ਪਿਤਾ ਨੂੰ ਰੋਕਿਆ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਅੰਬਾਲਾ, ਪਾਨੀਪਤ, ਸੋਨੀਪਤ, ਕਰਨਾਲ, ਕੁਰੁੂਕਸ਼ੇਤਰ, ਯਮੁਨਾਨਗਰ, ਕੈਥਲ, ਪੰਚਕੂਲਾ, ਚੰਡੀਗੜ੍ਹ 'ਚ ਇਸ ਤਰ੍ਹਾਂ ਦੀਆਂ ਸਥਾਨਾਂ ਤੋਂ ਸੰਪਰਕ ਕਰ ਰਹੀ ਹੈ, ਜਿਨ੍ਹਾਂ 'ਚ ਹੋਸਟਲ ਦੀ ਸਹੂਲਤ ਉਪਲੱਬਧ ਹੋਵੇ। ਦੂਜੀ ਸ਼ਿਕਾਇਤਕਰਤਾ ਐਨਆਰਆਈ ਅੌਰਤ ਮੁਰਥਲ ਕਾਂਡ ਤੋਂ ਇਕ ਦਿਨ ਪਹਿਲਾਂ ਹੀ ਭਾਰਤ ਪਰਤੀ ਸੀ ਤੇ ਘਰ ਜਾ ਰਹੀ ਸੀ। ਉਸ ਨੇ ਇਕ ਚੈਨਲ ਨੂੰ ਭੇਜੇ ਈਮੇਲ 'ਚ ਸਮੂਹਿਕ ਜਬਰ ਜਨਾਹ ਦੀ ਗੱਲ ਕਹੀ। ਐਸਆਈਟੀ ਨੇ ਚੈਨਲ ਤੋਂ ਇਸ ਈਮੇਲ ਨੂੰ ਹਾਸਲ ਕੀਤਾ ਅਤੇ ਇਸ ਦੀ ਭਰੋਸੇਯੋਗਤਾ ਅਤੇ ਸੂਤਰ ਪਤਾ ਲਗਾਉਣ ਦੀ ਜ਼ਿੰਮੇਵਾਰੀ ਸਾਈਬਰ ਸੈੱਲ ਨੂੰ ਦਿੱਤੀ।