==ਕੱਢੀ ਭੜਾਸ
-ਸਮੂਹ ਅਕਾਲੀ ਆਗੂਆਂ ਇਕਮੁੱਠ ਹੋ ਕੇ ਦਿੱਤਾ ਵਿਸ਼ਾਲ ਧਰਨਾ, ਸਾੜਿਆ ਪੁਤਲਾ
-ਪੰਜਾਬ ਦੇ ਪਾਣੀਆਂ ਦਾ ਹੋਇਆ ਨੁਕਸਾਨ ਤਾਂ ਕੇਜਰੀਵਾਲ ਹੋਣਗੇ ਜ਼ਿੰਮੇਵਾਰ : ਮੱਕੜ
-ਗਿਰਗਿਟ ਵਾਂਗ ਰੰਗ ਬਦਲਦੇ ਨੇ ਕੇਜਰੀਵਾਲ-ਡਾ. ਉਪਿੰਦਰਜੀਤ ਕੌਰ
-ਪੰਜਾਬ ਦੇ ਪਾਣੀਆਂ ਲਈ ਸ਼੍ਰੋਮਣੀ ਅਕਾਲੀ ਦਲ ਦੇਵੇਗਾ ਹਰ ਕੁਰਬਾਨੀ : ਬੀਬੀ ਜਗੀਰ ਕੌਰ
2ਪੀ) ਜ਼ਿਲ੍ਹਾ ਹੈੱਡਕੁਆਟਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਅਤੇ ਹਾਜ਼ਰੀਨ 'ਚ ਬੀਬੀ ਉਪਿੰਦਰਜੀਤ ਕੌਰ, ਸਰਬਜੀਤ ਸਿੰਘ ਮੱਕੜ ਅਤੇ ਹੋਰ ਆਗੂ।
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸ਼੫ੋਮਣੀ ਅਕਾਲੀ ਦਲ ਦੀ ਹਾਈਕਮਾਂਡ ਦੇ ਹੁਕਮਾਂ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀਆਂ ਪ੍ਰਤੀ ਅਪਣਾਈ ਜਾ ਰਹੀ ਦੋਗਲੀ ਨੀਤੀ ਅਤੇ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਬਣਾਏ ਗਏ ਪਿਆਊ ਨੂੰ ਢਾਉਣ ਦੇ ਵਿਰੋਧ 'ਚ ਸੂਬੇ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਅਤੇ ਪੁਤਲੇ ਸਾੜਨ ਦੇ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਵੱਲੋਂ ਡੀਸੀ ਕਪੂਰਥਲਾ ਦੇ ਗੇਟ ਦੇ ਨਜ਼ਦੀਕ ਇਕ ਰੋਸ ਧਰਨਾ ਦੇਣ ਉਪਰੰਤ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ।
ਇਸ ਧਰਨੇ ਵਿਚ ਬੀਬੀ ਜਗੀਰ ਕੌਰ ਵਿਧਾਇਕ ਤੇ ਕੌਮੀ ਪ੫ਧਾਨ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ, ਡਾ. ਉਪਿੰਦਰਜੀਤ ਕੌਰ ਸਾਬਕਾ ਖਜ਼ਾਨਾ ਮੰਤਰੀ ਪੰਜਾਬ, ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ, ਸਰਵਨ ਸਿੰਘ ਕੁਲਾਰ, ਜਰਨੈਲ ਸਿੰਘ ਡੋਗਰਾਂਵਾਲ, ਬੀਬੀ ਗੁਰਪ੫ੀਤ ਕੌਰ ਰੂਹੀ ਸਾਰੇ ਮੈਂਬਰ ਐਸਜੀਪੀਸੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੇ ਆਗੂਆਂ ਤੇ ਵਰਕਰਾਂ, ਨਗਰ ਕੌਂਸਲਰਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੫ੀਸ਼ਦ ਦੇ ਮੈਂਬਰਾਂ, ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਹਿੱਸਾ ਲਿਆ।
ਡਾ. ਉਪਿੰਦਰਜੀਤ ਕੌਰ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰ ਸਮੇਂ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੇ ਹਨ ਅਤੇ ਵੱਖ-ਵੱਖ ਮੱੁਦਿਆਂ 'ਤੇ ਵੀ ਲਗਾਤਾਰ ਬਿਆਨ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਗੰੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆ 'ਤੇ ਹੱਕ ਸਿਰਫ ਪੰਜਾਬ ਦਾ ਹੀ ਹੈ ਅਤੇ ਇਸੇ ਤਰ੍ਹਾਂ ਮੁਗਲਾਂ ਦੇ ਸਮੇਂ ਤੋਂ ਚਲੇ ਆ ਰਹੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਬਣੇ ਪਿਆਊ ਨੂੰ ਢਾਉਣ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਏ ਓਨੀ ਹੀ ਥੋੜ੍ਹੀ ਹੈ। ਬੀਬੀ ਜਗੀਰ ਕੌਰ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੫ਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਹਮੇਸ਼ਾਂ ਹੀ ਪੰਜਾਬ ਦੇ ਪਾਣੀਆਂ ਤੇ ਕਿਸਾਨਾ ਦੇ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਇਸ ਦੇ ਉਲਟ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇੇ ਹਮੇਸ਼ਾਂ ਹੀ ਆਪਣੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਪਾਣੀਆਂ 'ਤੇ ਦੂਸਰੇ ਰਾਜਾਂ ਦਾ ਹੱਕ ਜਤਾਇਆ ਗਿਆ, ਤਾਂ ਪੰਜਾਬ ਦੀ ਧਰਤੀ ਬੰਜਰ ਅਤੇ ਰੇਗਿਸਤਾਨ ਵਿਚ ਤਬਦੀਲ ਹੋ ਜਾਵੇਗੀ ਜਿਸਨੂੰ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਸਬੰਧੀ ਜੇਕਰ ਕੋਈ ਗ਼ਲਤ ਫ਼ੈਸਲਾ ਲਿਆ ਗਿਆ ਤਾਂ ਸ਼੫ੋਮਣੀ ਅਕਾਲੀ ਦਲ ਹਰ ਕੁਰਬਾਨੀ ਦੇਣ ਲਈ ਤਿਆਰ ਰਹੇਗਾ।¢ਅਰਵਿੰਦ ਕੇਜਰੀਵਾਲ ਦੀ ਤਿੱਖੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਿਸ ਸੂਬੇ 'ਚ ਜਾਂਦੇ ਹਨ ਉਸ ਰਾਜ ਦੇ ਲੋਕਾਂ ਵਿਚ ਗ਼ਲਤ ਬਿਆਨਬਾਜ਼ੀ ਕਰਦੇ ਹਨ।
ਸਰਬਜੀਤ ਸਿੰਘ ਮੱਕੜ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ 72 ਫ਼ੀਸਦੀ ਜ਼ਮੀਨ ਦੀ ਸਿੰਚਾਈ ਨਹਿਰਾਂ ਰਾਹੀਂ ਤੇ 28 ਫੀਸਦੀ ਜ਼ਮੀਨ ਦੀ ਸੰਚਾਈ ਟਿਊਬਵੈੱਲਾਂ ਰਾਹੀਂ ਕੀਤੀ ਜਾਂਦੀ ਹੈ। ਜੇਕਰ ਪੰਜਾਬ ਦੇ ਪਾਣੀਆਂ ਅਰਵਿੰਦ ਕੇਜਰੀਵਾਲ ਦੀ ਪਾਣੀਆਂ ਸਬੰਧੀ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਨਾਲ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ, ਤਾਂ ਇਸ ਨਾਲ ਕਿਸਾਨੀ 'ਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਿਚ 45 ਫ਼ੀਸਦੀ ਹਿੱਸਾ ਪੰਜਾਬ ਦੇ ਕਿਸਾਨ ਪਾਉਂਦੇ ਹਨ, ਜਿਨ੍ਹਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰਨਾ ਦੇਸ਼ ਦੇ ਹਿੱਤਾਂ ਨਾਲ ਧਰੋਹ ਕਮਾਉਣ ਬਰਾਬਰ ਹੈ। ਉਨ੍ਹਾਂ ਕੇਜਰੀਵਾਲ ਵਲੋਂ ਗੁਰਦੁਆਰਾ ਸ੍ਰੀ ਸੀਸ ਗੰਜ ਵਿਖੇ ਬਣੇ ਪਿਆਊ ਨੂੰ ਢਾਉਣ ਦੀ ਵੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ।
ਇਸ ਮੌਕੇ ਐਸਜੀਪੀਸੀ ਮੈਂਬਰ ਸਰਵਨ ਸਿੰਘ ਕੁਲਾਰ, ਜਰਨੈਲ ਸਿੰਘ ਡੋਗਰਾਂਵਾਲ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਸਖ਼ਤ ਨੁਕਤਾਚੀਨੀ ਕੀਤੀ।
ਇਸ ਰੋਸ ਧਰਨੇ ਨੂੰ ਸਵਰਨ ਸਿੰਘ ਜੋਸ਼ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ, ਪਰਮਜੀਤ ਸਿੰਘ ਐਡਵੋਕੇਟ ਸਾਬਕਾ ਪ੫ਧਾਨ ਨਗਰ ਕੌਂਸਲ ਕਪੂਰਥਲਾ, ਮਾਸਟਰ ਗੁਰਦੇਵ ਸਿੰਘ ਜ਼ਿਲ੍ਹਾ ਪ੫ਧਾਨ ਐਸਸੀ ਵਿੰਗ ਸ਼੫ੋਮਣੀ ਅਕਾਲੀ ਦਲ, ਦਰਸ਼ਨ ਸਿੰਘ ਕੋਟ ਕਰਾਰ ਖਾਂ ਪ੫ਧਾਨ ਐਸਸੀ ਵਿੰਗ ਦੋਆਬਾ ਜ਼ੋਨ, ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਢੀਂਡਸਾ, ਯੂਥ ਅਕਾਲੀ ਆਗੂ ਕੁਲਵੰਤ ਸਿੰਘ ਜੋਸਨ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ। ਇਸ ਉਪਰੰਤ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਸਾੜਿਆ ਗਿਆ।
ਇਸ ਰੋਸ ਧਰਨੇ 'ਚ ਹੋਰਨਾਂ ਤੋਂ ਇਲਾਵਾ ਬੀਬੀ ਅੰਮਿ੫ਤਪਾਲ ਕੌਰ ਪ੫ਧਾਨ ਨਗਰ ਕੌਂਸਲ ਕਪੂਰਥਲਾ, ਯੁਵਰਾਜ ਭੁਪਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਪ੫ੀਸ਼ਦ ਕਪੂਰਥਲਾ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਰਣਜੀਤ ਸਿੰਘ ਖੋਜੇਵਾਲ ਚੇਅਰਮੈਨ ਜ਼ਿਲ੍ਹਾ ਮਾਰਕੀਟ ਕਮੇਟੀ ਕਪੂਰਥਲਾ, ਜਗੀਰ ਸਿੰਘ ਵਡਾਲਾ, ਸੁਖਦੇਵ ਸਿੰਘ ਕਾਦੂਪੁਰ ਜ਼ਿਲ੍ਹਾ ਪ੫ਧਾਨ ਯੂਥ ਅਕਾਲੀ ਦਲ ਦਿਹਾਤੀ, ਹਰਬੰਸ ਸਿੰਘ ਵਾਲੀਆ, ਮਨਮੋਹਣ ਸਿੰਘ ਵਾਲੀਆ, ਛੱਜਾ ਸਿੰਘ, ਜੀਆ ਲਾਲ ਨਾਹਰ, ਰਜਿੰਦਰ ਸਿੰਘ ਧੰਜਲ ਸਾਰੇ ਕੌਂਸਲਰ, ਸੁਖਵਿੰਦਰ ਸਿੰਘ ਸੁੱਖਾ ਜ਼ਿਲ੍ਹਾ ਪ੫ਧਾਨ ਯੂਥ ਅਕਾਲੀ ਦਲ ਐਸਸੀ ਵਿੰਗ ਸ਼ਹਿਰੀ ਤੇ ਕੌਂਸਲਰ, ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ ਨਰਗ ਨਿਗਮ ਫਗਵਾੜਾ, ਅਵਤਾਰ ਸਿੰਘ ਭੁੰਗਰਨੀ ਸੀਨੀਅਰ ਮੀਤ ਪ੫ਧਾਨ ਯੂਥ ਅਕਾਲੀ ਦਲ ਦੋਆਬਾ ਜੋਨ, ਸੁਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਕੁਲਦੀਪ ਸਿੰਘ ਪ੫ਧਾਨ ਯੂਥ ਅਕਾਲੀ ਦਲ ਐਸਸੀ ਵਿੰਗ, ਕੱਥਾ ਸਿੰਘ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਚੇਅਰਮੈਨ ਬਲਾਕ ਸੰਮਤੀ ਨਡਾਲਾ, ਸੁਖਵਿੰਦਰ ਸਿੰਘ ਨਵਾਂ ਪਿੰਡ ਗੇਟ ਵਾਲਾ, ਇੰਦਰਜੀਤ ਸਿੰਘ ਮੰਨਣ, ਦਲਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ, ਸ਼ਿੰਗਾਰਾ ਸਿੰਘ, ਪਾਲ ਸਿੰਘ ਸਾਰੇ ਬਲਾਕ ਸੰਮਤੀ ਮੈਂਬਰ, ਸ਼ਾਦੀ ਰਾਮ ਸ਼ੀਤਲ, ਪ੫ਦੁਮਣ ਸਿੰਘ ਭੇਟਾ, ਜਰਨੈਲ ਸਿੰਘ ਬਾਜਵਾ, ਅਨੂਪ ਸਿੰਘ ਪ੫ਧਾਨ, ਹਰਕੰਵਲ ਸਿੰਘ ਵਿਰਕ ਪ੫ਧਾਨ ਐਸਓਆਈ ਸੁਲਤਾਨਪੁਰ ਲੋਧੀ, ਜਸਵਿੰਦਰ ਸਿੰਘ ਬਤਰਾ, ਰਣਜੀਤ ਸਿੰਘ, ਇੰਦਰਜੀਤ ਸਿੰਘ ਬਸਰਾ, ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਠੇਕੇਦਾਰ, ਨਵਜੀਤ ਸਿੰਘ ਰਾਜੂ, ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੁਗਨੂੰ, ਰਾਕੇਸ਼ ਗੁਜਰਾਲ, ਜਸ ਕਾਂਜਲੀ, ਬਲਦੇਵ ਸਿੰਘ ਸਾਹੀ, ਸੁਖਜਿੰਦਰ ਸਿੰਘ ਬੱਬਰ, ਜਸਬੀਰ ਸਿੰਘ ਪੱਡਾ, ਟੀਟੂ ਮਾਲਹਾ, ਅਵੀ ਰਾਜਪੂਤ, ਬੀਬੀ ਹਰਬਿੰਦਰ ਕੌਰ, ਬੀਬੀ ਦਵਿੰਦਰ ਕੌਰ ਬਾਵਾ, ਮਨਜੀਤ ਬਹਾਦਰ ਸਿੰਘ ਬਾਵਾ, ਸੋਹਣ ਲਾਲ, ਅਜੇ ਬਬਲਾ, ਅਵਤਾਰ ਸਿੰਘ, ਮਨਜਿੰਦਰ ਸਿੰਘ ਸਾਹੀ, ਜਸਮੀਤ ਸਿੰਘ ਫੁੱਲ, ਹੈਪੀ ਫੁੱਲ, ਹਰਦੇਵ ਸਿੰਘ ਢੋਟ, ਪਰਮਜੀਤ ਸਿੰਘ ਲੱਧੜ, ਮਨਜਿੰਦਰ ਸਿੰਘ ਵਾਲੀਆ, ਗੁਰਮੀਤ ਸਿੰਘ ਬਿੱਲਾ ਆਦਿ ਹਾਜ਼ਰ ਸਨ।¢s