ਵੀਰਪਾਲ ਭਗਤਾ, ਭਗਤਾ ਭਾਈਕਾ
ਨਜ਼ਦੀਕੀ ਪਿੰਡ ਹਮੀਰਗੜ੍ਹ ਦੀ ਮੈਂਬਰ ਪੰਚਾਇਤ ਮਨਜੀਤ ਕੌਰ ਪਤਨੀ ਮਹਿੰਦਰ ਸਿੰਘ ਨੂੰ ਸਿਰ ਵਿਚ ਇੱਟ ਮਾਰ ਕੇ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਇਸ ਪਿੰਡ ਦਾ ਮੱਖਣ ਲਾਲ ਉਰਫ਼ ਰਾਜੂ ਮਿ੍ਰਤਕ ਮਨਜੀਤ ਕੌਰ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਉਥੇ ਖੇਡ ਰਹੇ ਵਿੱਕੀ ਨਾਮ ਦੇ ਬੱਚੇ ਦੀ ਕੱੁਟਮਾਰ ਕਰਨ ਲੱਗਾ। ਜਦ ਮਨਜੀਤ ਕੌਰ ਨੇ ਉਕਤ ਬੱਚੇ ਦਾ ਬਚਾਅ ਕਰਨਾ ਚਾਹਿਆ ਤਾਂ ਮੱਖਣ ਲਾਲ ਨੇ ਪਿੰਡ ਦੀ ਹੀ ਗੁਰਮੀਤ ਕੌਰ ਦੀ ਸ਼ਹਿ 'ਤੇ ਮਨਜੀਤ ਕੌਰ ਉਪਰ ਇੱਟ ਚੁੱਕ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਵਿਚ ਇੱਟ ਮਾਰ ਕੇ ਉਸ ਨੂੰ ਸਖ਼ਤ ਜ਼ਖਮੀ ਕਰ ਦਿੱਤਾ।
ਮਨਜੀਤ ਕੌਰ ਨੂੰ ਸਖ਼ਤ ਜ਼ਖਮੀ ਹਾਲਤ ਵਿਚ ਸ਼ਹਿਰ ਦੇ ਇਕ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਬਿਠੰਡਾ ਲਈ ਰੈਫ਼ਰ ਕਰ ਦਿੱਤਾ ਗਿਆ। ਮਨਜੀਤ ਕੌਰ ਆਪਣੇ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਅੱਜ ਸਿਵਲ ਹਸਪਤਾਲ ਬਿਠੰਡਾ ਵਿਚ ਦਮ ਤੋੜ ਗਈ। ਜ਼ਿਕਰਯੋਗ ਹੈ ਕਿ ਮਿ੍ਰਤਕ ਮਨਜੀਤ ਕੌਰ ਪਿੰਡ ਦੀ ਮੈਂਬਰ ਪੰਚਾਇਤ ਅਤੇ ਮਾਰਕੀਟ ਕਮੇਟੀ ਭਗਤਾ ਭਾਈ ਦੀ ਮੈਂਬਰ ਸੀ ਅਤੇ ਸੱਤਾਧਾਰੀ ਧਿਰ ਸ਼ੋ੍ਰਮਣੀ ਅਕਾਲੀ ਦਲ ਦੀ ਸਰਗਰਮ ਮਹਿਲਾ ਆਗੂ ਸੀ।
ਪੁਲਸ ਦੇ ਮਿ੍ਰਤਕ ਦੇ ਪੱੁਤਰ ਦੇ ਬਿਆਨਾਂ 'ਤੇ ਮੱਖਣ ਲਾਲ ਉਰਫ਼ ਰਾਜੂ ਉਰਫ਼ ਰਾਜੂ ਸਿੰਘ ਅਤੇ ਗੁਰਮੀਤ ਕੌਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਨੋਂ ਦੋਸ਼ੀ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ। ਪੁਲਸ ਵੱਲੋਂ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।