-ਗੁਜਰਾਤ ਨੇ ਇੰਡੀਅਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਪੂਰੀ ਕੀਤੀ ਜਿੱਤ ਦੀ ਹੈਟਿ੫ਕ
-ਏਰੋਨ ਫਿੰਚ ਨੇ ਖੇਡੀ ਅਜੇਤੂ 67 ਦੌੜਾਂ ਦੀ ਪਾਰੀ
ਮੁੰਬਈ (ਪੀਟੀਆਈ) : ਧਵਲ ਕੁਲਕਰਨੀ ਅਤੇ ਪ੍ਰਵੀਣ ਤਾਂਬੇ ਦੀ ਗੇਂਦਬਾਜ਼ੀ ਅਤੇ ਉਸ ਤੋਂ ਬਾਅਦ ਏਰੋਨ ਫਿੰਚ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਗੁਜਰਾਤ ਨੇ ਸ਼ਨਿਚਰਵਾਰ ਨੂੰ ਮੇਜ਼ਬਾਨ ਮੁੰਬਈ ਇੰਡੀਅਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈਪੀਐਲ-9 'ਚ ਜਿੱਤ ਦੀ ਹੈਟਿ੫ਕ ਪੂਰੀ ਕੀਤੀ। ਗੁਜਰਾਤ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਮੁੰਬਈ ਨੇ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 143 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਕੁਲਕਰਨੀ ਅਤੇ ਤਾਂਬੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਵਾਬ ਵਿਚ ਗੁਜਰਾਤ ਲਾਇਨਜ਼ ਨੇ ਸੱਤ ਵਿਕਟਾਂ 'ਤੇ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਫਿੰਚ ਨੇ 54 ਗੇਂਦਾਂ 'ਤੇ ਸੱਤ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 67 ਦੌੜਾਂ ਬਣਾਈਆਂ। ਮੁੰਬਈ ਵੱਲੋਂ ਮਿਸ਼ੇਲ ਮੈਕਲੇਨਾਘਨ ਨੇ 21 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।