ਪਤਰ ਪ੍ਰੇਰਕ, ਜਲੰਧਰ : ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਇਕਾਈ ਦੀ ਮੀਟਿੰਗ ਸੋਮਵਾਰ ਅਸ਼ੋਕ ਗੁਪਤਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਮਾਸਟਰ ਤਾਰਾ ਸਿੰਘ ਨਗਰ 'ਚ ਕੀਤੀ ਗਈ। ਇਸ 'ਚ ਮੁੱਖ ਮਹਿਮਾਨ ਪੋ੍ਰ. ਪੀ.ਕੇ ਬਾਂਸਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਇਕਾਈ ਨੂੰ ਵੀ ਸੱਦਾ ਦਿੱਤਾ ਗਿਆ।
ਇਸ ਮੀਟਿੰਗ 'ਚ ਭਗਵਾਨ ਮਹਾਰਾਜ ਅਗਰਸੈਨ ਦੀ ਸਦਭਾਵਨਾ ਰਥ ਯਾਤਰਾ ਦੇ ਦੂਜੇ ਸਾਲ ਨੂੰ ਸਫਲ ਬਣਾਉਣ 'ਤੇ ਵਿਚਾਰਾਂ ਕੀਤੀਆਂ ਗਈਆਂ। ਦੁਸਰੇ ਸਾਲ ਦੀ ਸਦਭਾਵਨਾ ਰਥ ਯਾਤਰਾ ਰਾਸ਼ਟਰੀ ਜਨਰਲ ਸਕੱਤਰ ਗੋਪਾਲ ਸ਼ਰਣ ਗਰਗ ਦੀ ਅਗਵਾਈ ਹੇਠ ਮਾਲਵਾ ਤੋਂ ਹੁੰਦੇ ਹੋਏ ਦੁਆਬਾ ਤੇ ਮਾਝੇ 'ਚ ਅਗਸਤ ਨੂੰ ਪੁੱਜੇਗੀ। 5 ਅਪ੍ਰੈਲ ਨੂੰ ਸ਼ੁਰੂ ਹੋਈ ਰਥ ਯਾਤਰਾ ਪੂਰੇ ਦੇਸ਼ ਦਾ ਚੱਕਰ ਲਗਾਏਗੀ। ਅਗਰਵਾਲ ਸਭਾ ਯੁਥ ਵਿੰਗ ਦੇ ਚੇਅਰਮੈਨ ਰਾਜਨ ਗੁਪਤਾ ਨੇ ਕਿਹਾ ਮਹਾਰਾਜ ਅਗਰਸੈਨ ਵੈਸ਼ਯਾ ਜਾਤੀ ਦੇ ਆਦਿ ਪੁਰਸ਼ ਸਨ।
ਡਾ. ਬਲਰਾਜ ਗੁਪਤਾ, ਆਦਰਸ਼ ਅਗਰਵਾਲ ਐਡਵੋਕੇਟ ਤੇ ਅਵਿਨਾਸ਼ ਸਿੰਗਲਾ ਨੇ ਕਿਹਾ ਅੱਜ ਵੈਸ਼ਯਾ ਜਾਤੀ ਦੇਸ਼ ਦੇ ਵਿਕਾਸ ਦੀ ਮੁਖਧਾਰਾ 'ਚ ਸ਼ਾਮਲ ਹੋ ਕੇ ਅਪਣਾ ਯੋਗਦਾਨ ਦੇ ਰਿਹਾ ਹੈ। ਅਸ਼ੋਕ ਕੁਮਾਰ ਬਾਂਸਲ ਮੋਗਾ ਵਾਲੇ ਤੇ ਡੀਕੇ ਗੁਪਤਾ ਕੈਸ਼ੀਅਰ ਨੇ ਕਿਹਾ ਅਗਰੋਹਾ ਨੂੰ ਸ਼ਕਤੀ ਪੀਠ ਬਣਾਉਣ ਲਈ ਇਹ ਸਦਭਾਵਨਾ ਰਥ ਯਾਤਰਾ ਪੁਰੀ ਤਰ੍ਹਾਂ ਸਮਰਪਤ ਹੈ। ਇਸ ਮੀਟਿੰਗ 'ਚ ਸੇਠ ਨਵਦੀਪ ਅਗਰਵਾਲ, ਯਸ਼ਪਾਲ ਮਿੱਤਲ, ਚੌਧਰੀ ਰਾਮ ਕੁਮਾਰ ਸਿੰਗਲਾ, ਆਰਪੀ ਗੁਪਤਾ ਸੀਏ, ਚੇਅਰਮੈਨ ਅਗਰਵਾਲ ਯੁਥ ਵਿੰਗ ਰਾਜਨ ਗੁਪਤਾ, ਡਾ. ਬਲਰਾਜ ਗੁਪਤਾ, ਡਾ. ਕਪਿਲ ਗੁਪਤਾ, ਆਦਰਸ਼ ਅਗਰਵਾਲ, ਸੁਸ਼ੀਲ ਗੁਪਤਾ, ਨਿਸ਼ਾ ਅਗਰਵਾਲ, ਵਰੁਣ ਅਗਰਵਾਲ, ਪ੍ਰਧਾਨ ਅਗਰਵਾਲ ਵੈਸ਼ਯਾ ਸਮਾਜ ਅਵਿਨਾਸ਼ ਸਿੰਗਲਾ, ਸੰਜੈ ਬਾਂਸਲ, ਯਸ਼ਪਾਲ ਮਿੱਤਲ, ਸ਼ਾਂਤਾ ਅਗਰਵਾਲ, ਅਜੇ ਅਗਰਵਾਲ, ਵਿਕਾਸ ਅਗਰਵਾਲ, ਵਿਕਾਸ ਬਾਂਸਲ ਬੰਗਾ ਵਾਲੇ, ਸੁਨੀਲ ਅਗਰਵਾਲ, ਕੇਕੇ ਬਾਂਸਲ, ਸੁਰੇਸ਼ ਕੁਮਾਰ ਗੋਇਲ, ਸਤੀਸ਼ ਅਗਰਵਾਲ ਹਾਜ਼ਰ ਸਨ।