ਕੇਕੇ ਗਗਨ, ਜਲੰਧਰ : ਨਗਰ ਨਿਗਮ ਤਾਲਮੇਲ ਕਮੇਟੀ ਦਾ ਧਰਨਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਬੁੱਧਵਾਰ 101 ਵੇਂ ਦਿਨ 'ਚ ਜਾਰੀ ਰਿਹਾ ਤੇ ਵਿਖਾਵਾਕਾਰੀਆਂ ਨੇ ਸ਼ਾਪਿੰਗ ਕੰਪਲੈਕਸ ਤੇ ਪ੍ਰੈੱਸ ਕਲੱਬ, ਲਵ ਕੁਸ਼ ਚੌਕ ਤੋਂ ਹੁੰਦੇ ਹੋਏ ਨਿਗਮ ਕਮਿਸ਼ਨਰ ਦੇ ਦਫ਼ਤਰ ਅੱਗੇ ਭਰ ਗਰਮੀ 'ਚ ਰੋਹ ਭਰਪੂਰ ਰੈਲੀ ਕੱਢੀ। ਤਾਲਮੇਲ ਕਮੇਟੀ ਦੇ ਚਲ ਰਹੇ ਸੰਘਰਸ਼ ਵਿਚ ਹਰ ਰੋਜ਼ ਦੀ ਤਰ੍ਹਾਂ ਅੱਜ 5 ਵਿਅਕਤੀਆਂ ਨੇ ਇਕ ਦਿਨ ਦੀ ਭੁੱਖ ਹੜਤਾਲ ਕਰਕੇ ਸਾਰਾ ਦਿਨ ਲਈ ਨਿਗਮ ਕਮਿਸ਼ਨਰ ਦੇ ਦਫਤਰ ਅੱਗੇ ਧਰਨੇ 'ਤੇ ਬੈਠੇ।
ਬੁੱਧਵਾਰ ਦੇ ਧਰਨੇ ਤੋਂ ਬਾਅਦ ਆਗੂਆਂ ਨੇ ਦਸਿਆ ਉਨ੍ਹਾਂ ਦੀ ਮੀਟਿੰਗ ਸੀਪੀਐਸ ਸੋਮਨਾਥ ਨਾਲ ਉਨ੍ਹਾਂ ਦੇ ਦਫ਼ਤਰ ਫਗਵਾੜਾ ਵਿਖੇ ਹੋਈ, ਜਿਸ 'ਚ ਚੇਅਰਮੈਨ ਪਵਨ ਅਗਨੀਹੋਤਰੀ, ਸਰਪਰਸਤ ਸੋਮਨਾਥ ਮਹਿਤਪੁਰੀ, ਪੇ੍ਰਮ ਪਾਲ ਡੁਮੇਲੀ, ਵਿਕਰਮ ਕਲਿਆਣ ਤੇ ਰਮੇਸ਼ ਰਾਮਾਮੰਡੀ ਸ਼ਾਮਲ ਹੋਏ। ਉਨ੍ਹਾਂ ਕਿਹਾ ਮੀਟਿੰਗ 'ਚ ਸੀਪੀਐਸ ਸੋਮਨਾਥ ਨਾਲ ਮੰਗਾਂ ਬਾਰੇ ਵਿਚਾਰਾਂ ਹੋਈਆਂ। ਸੀਪੀਐਸ ਨੇ ਕਿਹਾ ਕਿ ਉਹ ਮਾਲੀਆਂ ਦੇ ਮਾਮਲੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਤੇ ਇਸ ਮਾਮਲੇ ਬਾਰੇ ਉਹ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨਾਲ ਗੱਲ ਕਰਕੇ ਬਣਦਾ ਹੱਕ ਦੁਆਉਣਗੇ।
ਇਸ ਮੌਕੇ ਸੁਭਾਸ਼ ਕਲਿਆਣ, ਨਰਿੰਦਰ ਸ਼ਰਮਾ, ਚਰਨਜੀਤ ਸਿੰਘ, ਰਜਿੰਦਰ ਥਾਪਰ, ਕਰਤਾਰ ਚੰਦ, ਬਲਬੀਰ ਚੰਦ, ਗੋਗੀ ਪੇਂਟਰ, ਅਮਰਜੀਤ ਸਿੰਘ, ਰਤਨ ਲਾਲ, ਮੰਗਲ ਸਿੰਘ ਰਛਪਾਲ ਸਿੰਘ, ਵਿਨੋਦ ਸ਼ਰਮਾ, ਯਸ਼ਪਾਲ, ਪ੍ਰਦੀਪ ਸ਼ਾਹ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।