ਪਰੇਸ਼ਾਨੀ
ਟਿਊਬਵੈਲ ਲੱਗਣ ਦੇ ਬਾਵਜੂਦ ਦੋ ਸਾਲ ਤੋਂ ਸ਼ੁਰੂ ਨਹੀਂ ਹੋ ਸਕੀ ਪਾਣੀ ਦੀ ਸਪਲਾਈ
ਫੋਟੋ : 142
ਜੇਐਨਐਨ, ਜਲੰਧਰ : ਵਾਰਡ-40 ਵਿਖੇ ਨਿਊ ਗੁਰੂ ਨਾਨਕ ਕਾਲੋਨੀ 'ਚ ਦੋ ਸਾਲਾਂ ਤੋਂ ਨਵਾਂ ਟਿਊਬਵੈਲ ਲੱਗਣ ਦੇ ਬਾਵਜੂਦ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਨਿਗਮ ਖ਼ਿਲਾਫ਼ ਲੋਕਾਂ ਦਾ ਰੋਹ ਭੜਕ ਗਿਆ। ਪਰੇਸ਼ਾਨ ਇਲਾਕਾ ਵਾਸੀਆਂ ਨੇ ਨਿਗਮ ਦੀ ਿਢੱਲਮੱਠ ਖ਼ਿਲਾਫ਼ ਰੋਸ ਪ੫ਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਗਰਮੀ 'ਚ ਲੋਕ ਪਾਣੀ ਨੂੰ ਤਰਸ ਰਹੇ ਹਨ ਅਤੇ ਨਿਗਮ ਪ੫ਸ਼ਾਸਨ ਭੇਦਭਾਵ ਦੀ ਸਿਆਸਤ ਤਹਿਤ ਟਿਊਬਵੈਲ ਸ਼ੁਰੂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਟਿਊਬਵੈਲ ਸ਼ੁਰੂ ਨਾ ਕੀਤਾ ਗਿਆ ਤਾਂ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨਿਗਮ ਕੰਪਲੈਕਸ ਤੋਂ ਲੈ ਕੇ ਮੇਅਰ ਦੀ ਰਿਹਾਇਸ਼ ਤਕ ਿਘਰਾਓ ਕਰਨ ਦੀ ਚਿਤਾਵਨੀ ਦਿੱਤੀ। ਕੌਂਸਲਰ ਡਾ. ਪ੫ਦੀਪ ਰਾਏ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਨਵੇਂ ਟਿਊਬਵੈਲ ਦਾ ਬੋਰ ਕੀਤਾ ਗਿਆ ਸੀ। ਬਿਜਲੀ ਕੁਨੈਕਸ਼ਨ ਹੋ ਗਏ ਤੇ ਮੀਟਰ ਵੀ ਲੱਗ ਗਿਆ। ਮੀਟਰ ਦੇ ਬਿੱਲ ਵੀ ਆਉਣੇ ਸ਼ੁਰੂ ਹੋ ਗਏ, ਪਰੰਤੂ ਹੁਣ ਤਕ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਕੀਤੀ ਗਈ। 31 ਮਾਰਚ ਨੂੰ ਹੋਈ ਨਿਗਮ ਬਜਟ ਬੈਠਕ 'ਚ ਮਾਮਲਾ ਚੁੱਕਿਆ ਗਿਆ ਸੀ। ਜਿਸ ਬਾਰੇ ਓ ਐਂਡ ਐਮ ਬ੫ਾਂਚ ਦੇ ਐਸਈ ਲਖਵਿੰਦਰ ਸਿੰਘ ਨੇ ਕਿਹਾ ਸੀ ਕਿ ਸੱਤ ਦਿਨਾਂ 'ਚ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ, ਪਰੰਤੂ 20 ਦਿਨ ਬਾਅਦ ਵੀ ਪਰਨਾਲਾ ਉਥੇ ਦਾ ਉਥੇ ਹੈ।
ਇਸ ਮੌਕੇ ਜੱਸਾ ਸਿੰਘ ਫਿਰੋਜ਼ਪੁਰੀਆ, ਸੁਨੀਲ ਮਲਹੋਤਰਾ, ਦਵਿੰਦਰ ਸ਼ਰਮਾ, ਕਰਨੈਲ ਸਿੰਘ, ਰਮਨ ਸਿੰਘ, ਪ੫ੀਤਮ ਕੌਰ, ਰਾਣੀ, ਓਮ ਪ੫ਕਾਸ਼, ਰਾਜਕੁਮਾਰ, ਗੌਰਵ, ਰਾਮ ਬਜਾਰਾ ਸ਼ੁਕਲਾ, ਮੋਹਨ ਲਾਲ, ਦਯਾ ਰਾਮ ਆਦਿ ਹਾਜ਼ਰ ਸਨ।