ਫੋਟੋ : 175
ਜੇਐਨਐਨ, ਜਲੰਧਰ : ਹਾਲ ਹੀ 'ਚ ਪੰਜਾਬ ਭਾਜਪਾ ਪ੫ਧਾਨ ਬਣੇ ਵਿਜੇ ਸਾਂਪਲਾ ਦਾ ਦੋ ਦਿਨ ਪਹਿਲਾਂ ਜਲੰਧਰ 'ਚ ਰੋਡ ਸ਼ੋਅ ਸੀ। ਉਸ ਦੌਰਾਨ ਤਮਾਮ ਭਾਜਪਾ ਵਰਕਰ, ਆਗੂ ਤੇ ਵਿਧਾਇਕ ਪੁੱਜੇ ਸਨ। ਸਭ ਕੁਝ ਠੀਕ ਚੱਲ ਰਿਹਾ ਸੀ, ਕੱਲ੍ਹ ਜ਼ਿਲ੍ਹਾ ਭਾਜਪਾ ਪ੫ਧਾਨ ਰਮੇਸ਼ ਸ਼ਰਮਾ ਨੇ ਫੇਸਬੁੱਕ 'ਤੇ ਇਕ ਸਟੇਟਸ ਪਾਇਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਉਸ 'ਤੇ ਮੀਡੀਆ ਇੰਚਾਰਜ ਭਗਤ ਮਨੋਹਰ ਲਾਲ ਨੇ ਟਿੱਪਣੀ ਕਰ ਦਿੱਤੀ। ਮੀਡੀਆ ਇੰਚਾਰਜ ਹੋਣ ਦੇ ਬਾਵਜੂਦ ਮਨੋਹਰ ਲਾਲ ਨੇ ਇਹ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਸਾਂਪਲਾ ਦੇ ਸ਼ੋਅ ਬਾਰੇ ਜਾਣਕਾਰੀ ਨਹੀਂ ਸੀ। ਇਸ 'ਤੇ ਕਾਫ਼ੀ ਰੇੜਕਾ ਪਿਆ ਹੈ।
ਹੋਇਆ ਇੰਝ ਕਿ ਰਮੇਸ਼ ਸ਼ਰਮਾ ਨੇ ਫੇਸਬੁੱਕ 'ਤੇ ਲਿਖਿਆ ਕਿ ਭਾਜਪਾ ਦੇ ਬਹੁਤ ਸਾਰੇ ਵਰਕਰਾਂ ਨੂੰ ਨਰਾਜ਼ਗੀ ਹੈ ਕਿ ਸੂਬਾ ਪ੫ਧਾਨ ਦੇ ਜਲੰਧਰ ਰੋਡ ਸ਼ੋਅ ਦੀ ਉਨ੍ਹਾਂ ਨੂੰ ਸੂਚਨਾ ਨਹੀਂ ਮਿਲੀ। ਕਿਰਪਾ ਕਰਕੇ ਸਾਰੇ ਸਾਥੀ ਧਿਆਨ ਦੇਣ ਕਿ ਹਾਲੇ ਯੂਨਿਟ ਨਹੀਂ ਬਣੇ, ਫਿਰ ਵੀ ਅਖ਼ਬਾਰ, ਵਾਟਸਐਪ 'ਤੇ ਸੂਚਨਾ ਸੀ, ਉਨ੍ਹਾਂ ਧਿਆਨ ਨਹੀਂ ਦਿੱਤਾ। ਸੂਚਨਾ ਤੁਹਾਡੇ ਤਕ ਜ਼ਰੂਰ ਪੁੱਜੇ, ਅਜਿਹੇ ਪ੫ਬੰਧ ਕੀਤੇ ਜਾਣਗੇ।
ਮਨੋਹਰ ਲਾਲ ਨੇ ਲਿਖਿਆ ਕਿ ਪ੫ਧਾਨ ਜੀ ਜਲੰਧਰ ਪੱਛਮੀ ਦੇ ਵਰਕਰਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਸਾਂਪਲਾ ਜੀ ਦੇ ਰੋਡ ਸ਼ੋਅ ਦੀ ਸੂਚਨਾ ਨਹੀਂ ਦਿੱਤੀ ਗਈ। ਖ਼ੁਦ ਮੈਨੂੰ ਵੀ ਸੂਚਨਾ ਨਹੀਂ ਸੀ। ਕੁਝ ਲੋਕਾਂ ਨੂੰ ਸਾਂਪਲਾ ਜੀ ਦਾ ਇਸ ਅਹੁਦੇ 'ਤੇ ਬੈਠਣਾ ਚੰਗਾ ਨਹੀਂ ਲੱਗਾ ਹੈ। ਕੁਝ ਲੋਕ ਸਾਂਪਲਾ ਜੀ ਬਾਰੇ ਬੁਰਾ ਬੋਲਦੇ ਹਨ। ਉਹ ਲੋਕ ਹੁਣ ਤੁਹਾਡੇ ਨਜ਼ਦੀਕੀ ਹੋ ਗਏ ਹਨ ਤੇ ਤੁਸੀਂ ਵੀ ਉਨ੍ਹਾਂ ਨੂੰ ਵੱਧ ਤਵੱਜੋਂ ਦਿੰਦੇ ਹੋ। ਉਹ ਅੱਜਕੱਲ੍ਹ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਹਨ। ਇਨ੍ਹਾਂ ਲੋਕਾਂ ਨੇ ਸਾਂਪਲਾ ਜੀ ਨੂੰ ਪਰੇਸ਼ਾਨ ਕੀਤਾ, ਹੁਣ ਉਹ ਤੁਹਾਨੂੰ ਵੀ ਕਰਨਗੇ। ਕਿਰਪਾ ਕਰਕੇ ਇਨ੍ਹਾਂ ਨੂੰ ਆਪਣੇ ਤੋਂ ਦੂਰ ਰੱਖੋ।